ਸੰਜੀਵ ਅਰੋੜਾ ਨੇ ਕੈਨੇਡਾ ਤੋਂ ਨੌਜਵਾਨ ਦੀ ਲਾਸ਼ ਲਿਆਉਣ ’ਚ ਕੀਤੀ ਮਦਦ

ਨੈਸ਼ਨਲ ਟਾਈਮਜ਼ ਬਿਊਰੋ :- ਲੁਧਿਆਣਾ ਦੇ ਇਕ ਦੁਖੀ ਪਰਿਵਾਰ ਲਈ ਪ੍ਰਵਾਸੀ ਮਾਮਲਿਆਂ ਬਾਰੇ ਮੰਤਰੀ ਸੰਜੀਵ ਅਰੋੜਾ ਵੱਲੋਂ ਸਮੇਂ ਸਿਰ ਕੀਤੀ ਗਈ ਕਾਰਵਾਈ ਵੱਡਾ ਸਹਾਰਾ ਸਾਬਤ ਹੋਈ। ਕੈਨੇਡਾ ’ਚ ਵਾਪਰੇ ਸੜਕ ਹਾਦਸੇ ’ਚ ਜਾਨ ਗੁਆਉਣ ਵਾਲੇ ਨੌਜਵਾਨ ਹਰਨੂਰ ਸਿੰਘ ਦੀ ਦੇਹ ਨੂੰ ਸਮੇਂ ਸਿਰ ਲੁਧਿਆਣਾ ਲਿਆਉਣ ’ਚ ਉਨ੍ਹਾਂ ਨੇ ਮਦਦ ਕੀਤੀ।

ਪਰਿਵਾਰ ਵੱਲੋਂ 8 ਅਕਤੂਬਰ ਨੂੰ ਮੰਤਰੀ ਸੰਜੀਵ ਅਰੋੜਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਵਿਦੇਸ਼ ਮੰਤਰਾਲੇ ਤੇ ਭਾਰਤੀ ਹਾਈ ਕਮਿਸ਼ਨ ਓਟਾਵਾ ਨਾਲ ਰਾਤੋ-ਰਾਤ ਤਾਲਮੇਲ ਕਰ ਕੇ ਸਾਰੀ ਪ੍ਰਕਿਰਿਆ ਤੇਜ਼ ਕਰਵਾਈ। ਇਸ ਤੋਂ ਬਾਅਦ ਭਾਰਤੀ ਸਫ਼ਾਰਤਖ਼ਾਨੇ ਨੇ ਕੈਨੇਡੀਆਈ ਅਧਿਕਾਰੀਆਂ ਨਾਲ ਮਿਲ ਕੇ ਫਾਸਟ ਟਰੈਕ ਪ੍ਰਕਿਰਿਆ ਰਾਹੀਂ ਮੌਤ ਪ੍ਰਮਾਣ ਪੱਤਰ ਜਾਰੀ ਕਰਵਾਇਆ ਤੇ ਦੇਹ ਦੀ ਕਲੀਅਰੈਂਸ ਦਿੱਤੀ। ਇਸ ਕਾਰਨ ਹਰਨੂਰ ਸਿੰਘ ਦੀ ਦੇਹ ਕੁਝ ਹੀ ਦਿਨਾਂ ’ਚ ਲੁਧਿਆਣਾ ਪਹੁੰਚ ਗਈ ਤੇ ਸਸਕਾਰ ਹੋਇਆ।

By Rajeev Sharma

Leave a Reply

Your email address will not be published. Required fields are marked *