ਨੈਸ਼ਨਲ ਟਾਈਮਜ਼ ਬਿਊਰੋ :- ਆਂਧਰਾ ਪ੍ਰਦੇਸ਼ ਦੇ ਕੁਰਨੂਲ ਜ਼ਿਲ੍ਹੇ ਵਿੱਚ ਇਕ ਰੂਹ ਕੰਬਾਊ ਘਟਨਾ ਵਾਪਰੀ, ਜਿਸ ਦਾ ਦ੍ਰਿਸ਼ ਦੇਖ ਲੋਕ ਕੰਬ ਗਏ। ਜਿਥੇ ਇੱਕ ਨਿੱਜੀ ਬੱਸ ਨੂੰ ਭਿਆਨਕ ਅੱਗ ਲੱਗ ਗਈ, ਜਿਸ ਨਾਲ ਬੱਸ ਵਿਚ ਸਵਾਰ ਲਗਭਗ 20-30 ਲੋਕਾਂ ਦੇ ਜ਼ਿੰਦਾ ਸੜ ਜਾਣ ਦਾ ਖਦਸ਼ਾ ਹੈ। ਸਤਰਾਂ ਮੁਤਾਬਕ ਇਸ ਹਾਦਸੇ ਵਿਚ 20 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ।
ਸੂਤਰਾਂ ਮੁਤਾਬਕ ਜਿਸ ਸਮੇਂ ਬੱਸ ਹਾਦਸੇ ਦਾ ਸ਼ਿਕਾਰ ਹੋਈ, ਉਸ ਵਿਚ ਲਗਭਗ 40 ਲੋਕ ਸਵਾਰ ਸਨ, ਜਿਨ੍ਹਾਂ ਵਿੱਚੋਂ ਕੁਝ ਲੋਕ ਐਮਰਜੈਂਸੀ ਖਿੜਕੀ ਰਾਹੀਂ ਭੱਜਣ ਵਿੱਚ ਸਫ਼ਲ ਹੋ ਗਏ, ਜਦਕਿ ਬਾਕੀ ਦੇ ਲੋਕ ਅੱਗ ਦੀ ਲਪੇਟ ਵਿਚ ਆਉਣ ਕਾਰਨ ਜ਼ਿੰਦਾ ਸੜ ਗਏ। ਦੱਸਿਆ ਜਾ ਰਿਹਾ ਹੈ ਕਿ ਬੱਸ ਹੈਦਰਾਬਾਦ ਤੋਂ ਬੰਗਲੁਰੂ ਜਾ ਰਹੀ ਸੀ। ਇਸ ਦੌਰਾਨ ਕੁਰਨੂਲ ਦੇ ਬਾਹਰਵਾਰ ਚਿਨਾਟੇਕੁਰੂ ਖੇਤਰ ਵਿੱਚ ਇੱਕ ਦੋਪਹੀਆ ਵਾਹਨ ਨਾਲ ਉਸ ਦੀ ਜ਼ੋਰਦਾਰ ਟੱਕਰ ਹੋ ਗਈ, ਜਿਸ ਕਾਰਨ ਉਸ ਨੂੰ ਅੱਗ ਲੱਗ ਗਈ। ਮ੍ਰਿਤਕਾਂ ਵਿੱਚ ਵਾਹਨ ਚਾਲਕ ਵੀ ਸ਼ਾਮਲ ਹੈ।
