ਨੈਸ਼ਨਲ ਟਾਈਮਜ਼ ਬਿਊਰੋ :- ਕਹਿੰਦੇ ਨੇ ਰਾਜਨੀਤੀ ਵਿੱਚ ਕਦੋਂ ਕੋਈ ਨੇਤਾ ਕਿਹੜਾ ਬਿਆਨ ਦੇ ਦੇਵੇ ਅਤੇ ਕਦੋਂ ਪਲਾਂ ਵਿੱਚ ਆਪਣੇ ਬਿਆਨਾਂ ਤੋਂ ਪਲਟ ਜਾਵੇ ਕਿਸੇ ਦਾ ਕੋਈ ਭਰੋਸਾ ਨਹੀਂ। ਅਜਿਹਾ ਫਰੀਦਕੋਟ ਦੇ ਇੱਕ ਕੌਂਸਲਰ ਵਿਜੈ ਛਾਬੜਾ ਨੇ ਕੀਤਾ ਜੋ ਕੱਲ੍ਹ ਆਪਣੀ ਹੀ ਆਮ ਆਦਮੀ ਪਾਰਟੀ ਤੋਂ ਇਨ੍ਹ ਖਫ਼ਾ ਹੋ ਗਏ ਇੱਕ ਦਮ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਪਾਰਟੀ ਛੱਡਣ ਦਾ ਫੈਸਲਾ ਸੁਣਾ ਦਿੱਤਾ ਪਰ ਅੱਜ ਵਿਧਾਇਕ ਵੱਲੋਂ ਕੀਤੀ ਕਾਰਵਾਈ ਤੋਂ ਖੁਸ਼ ਹੋ ਕੇ ਸਾਰੇ ਬਿਆਨ ਵਾਪਸ ਲੈਣ ਦਾ ਐਲਾਨ ਕਰ ਦਿੱਤਾ।
ਦਰਅਸਲ ਕੱਲ੍ਹ ਕੌਂਸਲਰ ਵਿਜੈ ਕੁਮਾਰ ਛਾਬੜਾ ਵੱਲੋਂ ਥਾਣਾ ਮੁਖੀ ਦੇ ਗਲਤ ਵਿਵਹਾਰ ਦੇ ਚੱਲਦੇ ਕੋਤਵਾਲੀ ਦੇ ਬਾਹਰ ਧਰਨਾ ਲਗਾਇਆ ਗਿਆ ਸੀ ਜਿਥੇ ਉਨ੍ਹਾਂ ਦੇ ਸਮਰਥਨ ਵਿੱਚ ਸ਼ਹਿਰ ਵਾਸੀ ਅਤੇ ਹਰ ਪਾਰਟੀ ਦਾ ਆਗੂ ਰਾਜਨੀਤੀ ਤੋਂ ਉੱਠ ਉਨ੍ਹਾਂ ਦੇ ਹੱਕ ਵਿੱਚ ਆਕੇ ਖੜ੍ਹਾ ਹੋ ਗਿਆ ਪਰ ਹੈਰਾਨੀ ਦੀ ਗੱਲ ਕੇ ਉਨ੍ਹਾਂ ਦੀ ਆਪਣੀ ਪਾਰਟੀ ਦਾ ਕੋਈ ਇੱਕ ਵਰਕਰ ਵੀ ਉਨ੍ਹਾਂ ਦੇ ਧਰਨੇ ਵਿੱਚ ਸ਼ਾਮਲ ਨਹੀਂ ਹੋਇਆ।
ਇਸ ਕਾਰਨ ਉਹ ਕਾਫੀ ਨਰਾਜ਼ ਨਜ਼ਰ ਆਏ ਅਤੇ ਧਰਨੇ ਉਤੇ ਹੀ ਉਨ੍ਹਾਂ ਵੱਲੋਂ ਆਮ ਆਦਮੀ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਪਾਰਟੀ ਛੱਡਣ ਦਾ ਫੈਸਲਾ ਸੁਣਾ ਦਿੱਤਾ। ਦੇਰ ਸ਼ਾਮ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵੱਲੋਂ ਬਣਾਏ ਦਬਾਅ ਕਾਰਨ ਥਾਣਾ ਮੁਖੀ ਸੰਜੀਵ ਕੁਮਾਰ ਨੂੰ ਸਸਪੈਂਡ ਕਰ ਲਾਈਨ ਹਾਜ਼ਰ ਕਰਨ ਦੇ ਆਰਡਰ ਕਰਵਾ ਦਿੱਤੇ, ਜਿਸ ਉਤੇ ਕੌਂਸਲਰ ਸਾਹਿਬ ਦੀ ਨਰਾਜ਼ਗੀ ਖਤਮ ਹੋ ਗਈ ਅਤੇ ਮੁੜ ਪਾਰਟੀ ਨਾਲ ਸਹਿਮਤ ਹੁੰਦੇ ਨਜ਼ਰ ਆਏ ਜਿਨ੍ਹਾਂ ਵੱਲੋਂ ਅੱਜ ਵਿਧਾਇਕ ਸਾਹਿਬ ਵੱਲੋਂ ਰੱਖੀ ਗਈ ਪ੍ਰੈਸ ਵਾਰਤਾ ਦੌਰਾਨ ਆਪਣੀ ਨਰਾਜ਼ਗੀ ਖਤਮ ਕਰ ਪਾਰਟੀ ਲਈ ਕੰਮ ਕਰਨ ਦਾ ਐਲਾਨ ਕੀਤਾ ਗਿਆ।
ਉਧਰ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਪਾਰਟੀ ਆਪਣੇ ਹਰ ਇੱਕ ਵਰਕਰ ਨਾਲ ਖੜ੍ਹੀ ਹੈ ਅਤੇ ਥਾਣਾ ਮੁਖੀ ਜਿਸ ਵੱਲੋਂ ਉਨ੍ਹਾਂ ਦੇ ਕੌਂਸਲਰ ਨਾਲ ਗਲਤ ਵਿਵਹਾਰ ਕੀਤਾ ਉਸਨੂੰ ਸਸਪੈਂਡ ਕਰਵਾਇਆ ਗਿਆ ਅਤੇ ਦੂਜੇ ਅਧਿਕਾਰੀਆਂ ਨੂੰ ਵੀ ਇਸ ਜ਼ਰੀਏ ਚਿਤਵਾਨੀ ਦਿੱਤੀ ਕਿ ਪਾਰਟੀ ਦੇ ਕਿਸੇ ਅਹੁਦੇਦਾਰ ਯਾ ਵਰਕਰ ਦਾ ਅਪਮਾਨ ਨਹੀਂ ਸਹਿਣ ਕੀਤਾ ਜਾਵੇਗਾ ਜੋ ਲੋਕਾਂ ਦੀ ਸੇਵਾ ਲਈ ਸਰਕਾਰੇ ਦਰਬਾਰੇ ਜਾਇਜ਼ ਕੰਮ ਕਰਵਾਉਣ ਲਈ ਜਾਂਦੇ ਹਨ।
