ਤਰਨਤਾਰਨ- ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਨੌਸ਼ਹਿਰਾ ਪੰਨੂਆ ਦੇ ਸਰਕਾਰੀ ਹਸਪਤਾਲ ‘ਚ ਸਟਾਫ ਨਰਸ ਦੀ ਅਣਗਹਿਲੀ ਨਾਲ ਨਵਜੰਮੇ ਬੱਚੇ ਦੀ ਹੋਈ ਮੌਤ ਹੋ ਗਈ। ਇਸ ਦੌਰਾਨ ਪੀੜਤ ਪਰਿਵਾਰ ਵੱਲੋਂ ਸਟਾਫ ਨਰਸ ‘ਤੇ ਸੰਗੀਨ ਇਲਜ਼ਾਮ ਲਗਾਏ ਗਏ । ਇਸ ਸਬੰਧੀ ਨਵਜੰਮੇ ਬੱਚੇ ਦੇ ਪਿਤਾ ਅੰਗਰੇਜ਼ ਸਿੰਘ ਵਾਸੀ ਹਾਲ ਪਿੰਡ ਡੁਗਰੀ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਟਾਫ ਨਰਸ ਨੇ ਡਿਲਿਵਰੀ ਦੋਰਾਨ ਸਫ਼ਾਈ ਕਰਮਚਾਰੀਆਂ ਦੀ ਮਦਦ ਲਈ ਜਿਸ ਕਰਕੇ ਬੱਚੇ ਨੇ ਮਾਂ ਗਰਵ ਵਿੱਚ ਹੀ ਦਮ ਤੋੜ ਦਿੱਤਾ।
ਇਸ ਸਬੰਧੀ ਪੀੜਤ ਪਰਿਵਾਰ ਨੇ ਹਸਪਤਾਲ ਦੇ ਸਾਹਮਣੇ ਸਟਾਫ ਨਰਸ ਅਤੇ ਸਟਾਫ ਦੇ ਜ਼ਬਰਦਸਤ ਨਾਅਰੇਬਾਜ਼ੀ ਕਰ ਕੇ ਪੀੜਤ ਪਰਿਵਾਰ ਨੇ ਅਣਗੇਲੀ ਕਰਨ ਵਾਲੀ ਸਟਾਫ ਨਰਸ ਤੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਮੌਕੇ ਜਦੋਂ ਮੀਡੀਆ ਨੇ ਹਸਪਤਾਲ ਦੇ ਮੈਡੀਕਲ ਅਫ਼ਸਰ ਡਾਕਟਰ ਪਰੀਤ ਕੋਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਤਲਖੀ ਭਰੇ ਵਿਚ ਕਿਹਾ ਕਿ ਸਾਡੇ ਸਟਾਫ ਦੀ ਕੋਈ ਗਲਤੀ ਨਹੀਂ ਹੈ ।
