ਮੁੱਖ ਮੰਤਰੀ ਦੇ ਜ਼ਿਲ੍ਹੇ ਦੇ ਸੇਵਾ ਕੇਂਦਰਾਂ ਦੇ ਮੁਲਾਜ਼ਮਾਂ ਵੱਲੋਂ ਕੰਮਕਾਜ ਠੱਪ; ਲੋਕ ਹੋਏ ਖੱਜਲ-ਖੁਆਰ

ਨੈਸ਼ਨਲ ਟਾਈਮਜ਼ ਬਿਊਰੋ :- ਸਰਕਾਰ ਨੇ ਸੇਵਾ ਕੇਂਦਰ ਦੀ ਪ੍ਰਾਈਵੇਟ ਕੰਪਨੀ ਨੂੰ 70 ਲੱਖ ਦੀ ਪੈਨਲਟੀ ਲਗਾ ਦਿੱਤੀ। ਇਸ ਮਗਰੋਂ ਪ੍ਰਾਈਵੇਟ ਕੰਪਨੀ ਨੇ ਐਕਸ਼ਨ ਲੈਂਦੇ ਹੋਏ ਆਪਣੇ ਮੁਲਾਜ਼ਮਾਂ ਦੀ ਤਨਖਾਹ ਕੱਟ ਲਈ। ਇਸ ਮਗਰੋਂ ਰੋਸ ਵਜੋਂ ਸੇਵਾ ਕੇਂਦਰ ਦੇ ਮੁਲਾਜ਼ਮ ਧਰਨੇ ਉਤੇ ਬੈਠ ਗਏ ਤੇ ਇਨਸਾਫ਼ ਨਾ ਮਿਲਣ ਤੱਕ ਸੰਘਰਸ਼ ਜਾਰੀ ਰੱਖਣ ਦੀ ਚਿਤਾਵਨੀ ਦਿੱਤੀ। ਪੂਰੇ ਪੰਜਾਬ ਵਿੱਚ ਸੇਵਾ ਕੇਂਦਰ ਦੇ ਮੁਲਾਜ਼ਮਾਂ ਵੱਲੋਂ ਕਲਮ ਛੋੜ ਰੋਸ ਪ੍ਰਦਰਸ਼ਨ ਕੀਤਾ ਗਿਆ, ਉੱਥੇ ਹੀ ਮੁਲਾਜ਼ਮਾਂ ਨੇ ਇਹ ਧਰਨਾ ਅਣਮਿੱਥੇ ਸਮੇਂ ਲਈ ਰੱਖ ਦਿੱਤਾ ਹੈ।

ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਮੁਲਾਜ਼ਮਾਂ ਨੇ ਦੱਸਿਆ ਕਿ ਜਿਸ ਤਰ੍ਹਾਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਸਰਕਾਰ ਕਹਿੰਦੀ ਹੈ ਉਥੇ ਹੀ ਸਾਡੇ ਮੁਲਾਜ਼ਮਾਂ ਉਤੇ ਤਸ਼ੱਦਦ ਉਪਰ ਕੋਈ ਧਿਆਨ ਨਹੀਂ ਦੇ ਰਹੀ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਸਮੇਂ ਵਿੱਚ ਜਿਸ ਕੰਪਨੀ ਨਾਲ ਉਹ ਜੁੜੇ ਹੋਏ ਹਨ ਉਸ ਕੰਪਨੀ ਨੇ ਉਨ੍ਹਾਂ ਦੀ ਤਿੰਨ-ਤਿੰਨ ਹਜ਼ਾਰ ਰੁਪਏ ਦੀ ਤਨਖਾਹ ਕੱਟ ਲਈ ਹੈ, ਜਿਸ ਵਿੱਚ ਇਸ ਕੰਪਨੀ ਨੂੰ ਸਰਕਾਰ ਵੱਲੋਂ ਹਰਜ਼ਾਨਾ ਲੱਗਿਆ ਸੀ ਜਿਸ ਦੀ ਰਕਮ 70 ਲੱਖ ਹੈ।

ਹੁਣ ਕੰਪਨੀ ਵੱਲੋਂ ਇਹ ਕਿਹਾ ਗਿਆ ਕਿ ਇਹ ਪੈਨਲਟੀ ਟੋਕਨ ਨਾ ਦੇਣ ਕਾਰਨ ਅਤੇ ਦੇਰੀ ਕਾਰਨ ਕੰਪਨੀ ਨੂੰ ਲੱਗੀ ਹੈ ਜਿਸ ਕਰਕੇ ਉਹ ਉਨ੍ਹਾਂ ਦੀਆਂ ਤਨਖਾਹਾਂ ਵਿੱਚੋਂ ਤਿੰਨ-ਤਿੰਨ ਹਜ਼ਾਰ ਰੁਪਏ ਕੱਟ ਰਹੇ ਹਨ। ਉਸ ਪੈਨਲਟੀ ਨੂੰ ਵਸੂਲ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪੈਨਲਟੀ ਕੰਪਨੀ ਨੂੰ ਲੱਗੀ ਹੈ ਪਰ ਉਹ ਆਪਣੇ ਮੁਲਾਜ਼ਮਾਂ ਤੋਂ ਇਹ ਤਨਖਾਹ ਦੇ ਵਿੱਚੋਂ ਪੈਸਾ ਕੱਟ ਰਹੇ ਹਨ ਜੋ ਕਿ ਗਲਤ ਹੈ।

ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਪਹਿਲਾਂ ਹੀ ਤਨਖਾਹ 10-10 ਹਜ਼ਾਰ ਹੈ ਅਤੇ ਇੰਨੀ ਘੱਟ ਤਨਖਾਹ ਵਿੱਚੋਂ ਲੋਕਾਂ ਦੀ ਸੇਵਾ ਕਰ ਰਹੇ ਪਰ ਕੰਪਨੀ ਨੇ ਜੋ ਸਾਡੇ ਨਾਲ ਕੀਤਾ ਹੈ ਉਹ ਗਲਤ ਹੈ ਅਤੇ ਇਹੀ ਇੱਕ ਮੁੱਖ ਕਾਰਨ ਹੈ ਕਿ ਉਹ ਧਰਨੇ ਉਤੇ ਹਨ। ਇਸ ਨਾਲ ਹੀ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕੰਪਨੀ ਉਨ੍ਹਾਂ ਨੂੰ ਰੋਜ਼ਾਨਾ ਐਂਟਰੀ ਦੇ ਟਾਰਗੇਟ ਦਿੰਦੀ ਹੈ ਜੋ ਕਿ ਉਨ੍ਹਾਂ ਲਈ ਮੁਮਕਿਨ ਨਹੀਂ ਹੈ ਕਿਉਂਕਿ ਜਿਸ ਤਰ੍ਹਾਂ ਲੋਕ ਆਉਣਗੇ ਉਹ ਉਸ ਤਰ੍ਹਾਂ ਹੀ ਕੰਮ ਕਰ ਸਕਣਗੇ ਪਰ ਜੇਕਰ ਰੋਜ਼ਾਨਾ ਸਮੇਂ ਵਿੱਚ ਲੋਕ ਘੱਟ ਆਉਣ ਤਾਂ ਇਸ ਵਿੱਚ ਉਨ੍ਹਾਂ ਦਾ ਕੀ ਦੋਸ਼ ਹੈ।

ਉਨ੍ਹਾਂ ਨੇ ਕਿਹਾ ਕਿ ਅੱਜ ਇਹ ਧਰਨਾ ਇੱਕ ਚਿਤਾਵਨੀ ਹੈ ਕਿ ਸਾਡੀ ਤਨਖਾਹ ਵਿੱਚੋਂ ਇਹ ਪੈਸੇ ਨਾ ਕੱਟੇ ਜਾਣ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਉਹ ਵਿਉਂਤਬੰਦੀ ਦੇ ਨਾਲ ਆਪਣੇ ਇਸ ਪ੍ਰਦਰਸ਼ਨ ਨੂੰ ਹੋਰ ਵੀ ਤੇਜ਼ ਕਰਨਗੇ।

By Gurpreet Singh

Leave a Reply

Your email address will not be published. Required fields are marked *