ਥਾਣਾ ਸਿਟੀ ਦੇ ਬਾਹਰ ਹੋਏ ਧਮਾਕੇ ਨੂੰ ਲੈ ਕੇ ਪੁਲਿਸ ਦਾ ਵੱਡਾ ਖੁਲਾਸਾ; ਅੱਤਵਾਦੀ ਸੰਗਠਨ ਨੇ ਲਈ ਜ਼ਿੰਮੇਵਾਰੀ

ਨੈਸ਼ਨਲ ਟਾਈਮਜ਼ ਬਿਊਰੋ :- ਮੰਗਲਵਾਰ ਦੇਰ ਰਾਤ ਗੁਰਦਾਸਪੁਰ ਥਾਣਾ ਸਿਟੀ ਦੇ ਬਾਹਰ ਇੱਕ ਜ਼ਬਰਦਸਤ ਧਮਾਕੇ ਦੀ ਆਵਾਜ਼ ਮਗਰੋਂ ਇਲਾਕੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ। ਧਮਾਕੇ ਦੀ ਗੂੰਜ ਦੂਰ ਤੱਕ ਸੁਣੀ ਗਈ, ਜਿਸ ਕਾਰਨ ਸਥਾਨਕ ਨਿਵਾਸੀਆਂ ਵਿੱਚ ਚਿੰਤਾ ਦਾ ਮਾਹੌਲ ਬਣ ਗਿਆ। ਜਾਣਕਾਰੀ ਮਿਲਣ ‘ਤੇ ਪੁਲਿਸ ਟੀਮ ਤੁਰੰਤ ਮੌਕੇ ‘ਤੇ ਪਹੁੰਚੀ ਅਤੇ ਇਲਾਕੇ ਦੀ ਜਾਂਚ ਕੀਤੀ।

ਸੋਸ਼ਲ ਮੀਡੀਆ ਉਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ, ਜਿਸ ਵਿੱਚ ਅੱਤਵਾਦੀ ਸੰਗਠਨ ਖਾਲਿਸਤਾਨੀ ਲਿਬਰੇਸ਼ਨ ਆਰਮੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਕੱਲ੍ਹ ਰਾਤ ਥਾਣਾ ਸਿਟੀ ਗੁਰਦਾਸਪੁਰ ਦੇ ਬਾਹਰ ਗ੍ਰੇਨੇਡ ਹਮਲਾ ਕੀਤਾ ਹੈ। ਵਾਇਰਲ ਪੋਸਟ ਵਿੱਚ ਉਨ੍ਹਾਂ ਨੇ ਲਿਖਿਆ ਹੈ ਕਿ ਜਦ ਤੱਕ ਹਿੰਦੂ ਖਾਲਿਸਤਾਨ ਖਿਲਾਫ਼ ਬੋਲਦੇ ਰਹਿਣਗੇ, ਇਹ ਗ੍ਰੇਨੇਡ ਹਮਲੇ ਹੁੰਦੇ ਰਹਿਣਗੇ। ਉਥੇ ਹੀ ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਐਸਪੀ(ਡੀ) ਡੀਕੇ ਚੌਧਰੀ ਨੇ ਦੱਸਿਆ ਕਿ ਫੇਕ ਪੋਸਟ ਵਾਇਰਲ ਹੋ ਰਹੀ ਹੈ। ਗੁਰਦਾਸਪੁਰ ਥਾਣਾ ਸਿਟੀ ਦੇ ਬਾਹਰ ਕੋਈ ਧਮਾਕਾ ਨਹੀਂ ਹੋਇਆ ਹੈ, ਜਿਸ ਨੇ ਵੀ ਇਹ ਵੀਡੀਓ ਪਾਈ ਹੈ, ਉਸ ਸਬੰਧੀ ਜਾਂਚ ਜਾਰੀ ਹੈ। ਰਾਤ ਨੂੰ ਇੱਕ ਟਰੱਕ ਦਾ ਟਾਇਰ ਫਟਿਆ ਸੀ, ਜਿਸ ਦੀ ਆਵਾਜ਼ ਲੋਕਾਂ ਨੇ ਸੁਣੀ ਹੈ। ਥਾਣਾ ਸਿਟੀ ਦੇ ਇੰਚਾਰਜ ਦਵਿੰਦਰ ਪ੍ਰਕਾਸ਼ ਦੇ ਮੁਤਾਬਕ ਮੁੱਢਲੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਧਮਾਕੇ ਦੀ ਆਵਾਜ਼ ਨੇੜੇ ਖੜ੍ਹੀ ਇੱਕ ਗੱਡੀ ਦਾ ਟਾਇਰ ਫਟਣ ਕਾਰਨ ਆਈ ਸੀ।

ਉਨ੍ਹਾਂ ਕਿਹਾ ਕਿ ਮੌਕੇ ਤੋਂ ਕੋਈ ਵੀ ਸ਼ੱਕੀ ਸਮੱਗਰੀ ਜਾਂ ਹਮਲੇ ਨਾਲ ਸੰਬੰਧਤ ਸਬੂਤ ਨਹੀਂ ਮਿਲੇ। ਦੂਜੇ ਪਾਸੇ, ਬੁੱਧਵਾਰ ਸਵੇਰੇ ਖਾਲਿਸਤਾਨ ਲਿਬਰੇਸ਼ਨ ਫੋਰਸ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਦਾਅਵਾ ਕੀਤਾ ਕਿ ਥਾਣੇ ਦੇ ਬਾਹਰ ਗ੍ਰੇਨੇਡ ਹਮਲਾ ਕੀਤਾ ਗਿਆ ਹੈ। ਇਸ ਗਰੁੱਪ ਨੇ ਆਪਣੀ ਪੋਸਟ ਵਿੱਚ ਅੱਗੇ ਵੀ ਇਸ ਤਰ੍ਹਾਂ ਦੀਆਂ ਕਾਰਵਾਈਆਂ ਜਾਰੀ ਰੱਖਣ ਦੀ ਚਿਤਾਵਨੀ ਵੀ ਦਿੱਤੀ ਹੈ। ਫਿਲਹਾਲ, ਪੁਲਿਸ ਇਸ ਦਾਅਵੇ ਨੂੰ ਰੱਦ ਕਰ 

By Gurpreet Singh

Leave a Reply

Your email address will not be published. Required fields are marked *