ਬਿਜਲੀ ਉਪਭੋਗਤਾਵਾਂ ਲਈ ਚੰਗੀ ਖ਼ਬਰ, ਪਾਵਰਕਾਮ ਨੇ ਚੁੱਕਿਆ ਵੱਡਾ ਕਦਮ

ਨੈਸ਼ਨਲ ਟਾਈਮਜ਼ ਬਿਊਰੋ :- ਪਾਵਰਕਾਮ ਦੀਆਂ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਸੈਂਟਰਲ ਜ਼ੋਨ ਦੀਆਂ 9 ਵੱਖ-ਵੱਖ ਡਵੀਜ਼ਨਾਂ ਸੁੰਦਰ ਨਗਰ, ਸੀ. ਐੱਮ. ਸੀ., ਫੋਕਲ ਪੁਆਇੰਟ, ਸਿਟੀ ਸੈਂਟਰ, ਸਿਟੀ ਵੈਸਟ, ਅਗਰ ਨਗਰ, ਮਾਡਲ ਟਾਊਨ, ਸਟੇਟ ਡਵੀਜ਼ਨ, ਜਨਤਾ ਨਗਰ, ਖੰਨਾ ਅਤੇ ਸਬ-ਅਰਬਨ ਸਰਕਲ ਨੂੰ 366 ਨਵੇਂ ਸਹਾਇਕ ਲਾਈਨਮੈਨ ਮਿਲ ਗਏ ਹਨ, ਜਿਨ੍ਹਾਂ ਨੂੰ ਪਾਵਰਕਾਮ ਵਿਭਾਗ ਦੇ ਉੱਚ ਅਧਿਕਾਰੀਆਂ ਵਲੋਂ ਨਿਯੁਕਤੀ-ਪੱਤਰ ਦੇ ਕੇ ਖਪਤਕਾਰਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਮੈਦਾਨ ’ਚ ਉਤਾਰਿਆ ਗਿਆ ਹੈ। ਜਾਣਕਾਰੀ ਦਿੰਦੇ ਹੋਏ ਚੀਫ ਇੰਜੀਨੀਅਰ ਜਗਦੇਵ ਸਿੰਘ ਹਾਂਸ ਨੇ ਦੱਸਿਆ ਕਿ ਸਰਕਾਰ ਵਲੋਂ ਨਿਯੁਕਤ ਕੀਤੇ ਗਏ ਸਾਰੇ 366 ਮੁਲਾਜ਼ਮ ਰੈਗੂਲਰ ਬੇਸ ’ਤੇ ਰੱਖੇ ਗਏ ਹਨ। ਵਿਭਾਗ ਵਿਚ ਨਵੇਂ ਸਹਾਇਕ ਲਾਈਨਮੈਨਾਂ ਦੀ ਆਮਦ ਨਾਲ ਆਮ ਜਨਤਾ ਨੂੰ ਬਿਜਲੀ ਸਬੰਧੀ ਸਮੱਸਿਆਵਾਂ ਤੋਂ ਨਿਜਾਤ ਮਿਲ ਸਕੇਗੀ ਅਤੇ ਖਪਤਕਾਰਾਂ ਦੀਆਂ ਸ਼ਿਕਾਇਤਾਂ ਦਾ ਸਹੀ ਸਮੇਂ ’ਤੇ ਨਿਪਟਾਰਾ ਹੋਵੇਗਾ।

ਉਨ੍ਹਾਂ ਕਿਹਾ ਕਿ ਲੁਧਿਆਣਾ ਪੰਜਾਬ ਦੀ ਸਭ ਤੋਂ ਵੱਡੀ ਆਬਾਦੀ ਵਾਲਾ ਜ਼ਿਲ੍ਹਾ ਹੈ ਅਤੇ ਇਥੋਂ ਦੀ ਇੰਡਸਟਰੀ ਪੂਰੇ ਵਿਸ਼ਵ ’ਚ ਜਾਣੀ ਜਾਂਦੀ ਹੈ, ਜਿਸ ਕਾਰਨ ਜ਼ਿਲ੍ਹੇ ਵਿਚ ਬਿਜਲੀ ਦੀ ਮੰਗ, ਖਪਤ ਅਤੇ ਸ਼ਿਕਾਇਤਾਂ ਦਾ ਅੰਕੜਾ ਵੀ ਕਈ ਗੁਣਾ ਜ਼ਿਆਦਾ ਹੋਣਾ ਸੁਭਾਵਿਕ ਗੱਲ ਹੈ, ਜਿਨ੍ਹਾਂ ਦਾ ਨਿਪਟਾਰਾ ਕਰਨ ’ਚ ਨਵੇਂ ਭਰਤੀ ਕੀਤੇ ਮੁਲਾਜ਼ਮ ਸਹਾਈ ਹੋਣਗੇ।

By Gurpreet Singh

Leave a Reply

Your email address will not be published. Required fields are marked *