ਮੋਹਾਲੀ ਨਗਰ ਨਿਗਮ ਨੇ ਲੋਕਾਂ ਨੂੰ ਦਿੱਤਾ 3 ਦਿਨਾਂ ਦਾ ਅਲਟੀਮੇਟਮ, ਪੜ੍ਹੋ ਕੀ ਹੈ ਮਾਮਲਾ

ਨੈਸ਼ਨਲ ਟਾਈਮਜ਼ ਬਿਊਰੋ :- ਮੋਹਾਲੀ ਨਗਰ ਨਿਗਮ ਨੇ ਲੋਕਾਂ ਨੂੰ 3 ਦਿਨਾਂ ਦਾ ਅਲਟੀਮੇਟਮ ਦਿੱਤਾ ਹੈ। ਮੋਹਾਲੀ ਵਿੱਚ ਜਿਨ੍ਹਾਂ ਵਸਨੀਕਾਂ ਨੇ ਆਪਣੇ ਘਰਾਂ ਦੇ ਬਾਹਰ ਗ੍ਰੀਨ ਬੈਲਟ, ਬਾਜ਼ਾਰਾਂ, ਫੁੱਟਪਾਥਾਂ ਅਤੇ ਹੋਰ ਖੇਤਰਾਂ ‘ਤੇ ਜਿੱਥੇ ਕਬਜ਼ਾ ਕੀਤਾ ਹੈ, ਉਨ੍ਹਾਂ ਨੂੰ ਤਿੰਨ ਦਿਨਾਂ ਦੇ ਅੰਦਰ ਇਹ ਹਟਾਉਣਾ ਪਵੇਗਾ, ਜੇ ਉਹ ਇਹ ਕਬਜ਼ਾ ਖੁਦ ਨਹੀਂ ਛੱਡਦੇ ਤਾਂ ਉਨ੍ਹਾਂ ‘ਤੇ ਕਾਰਵਾਈ ਕੀਤੀ ਜਾ ਸਕਦੀ ਹੈ। ਇਹ ਹੁਕਮ ਨਗਰ ਨਿਗਮ ਕਮਿਸ਼ਨਰ, ਮੋਹਾਲੀ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮ ਦੇ ਜਵਾਬ ਵਿੱਚ ਜਾਰੀ ਕੀਤਾ ਹੈ।

ਕਮਿਸ਼ਨਰ ਨੇ ਹੁਕਮ ਵਿੱਚ ਸਪੱਸ਼ਟ ਕੀਤਾ ਹੈ ਕਿ ਕਬਜ਼ੇ ਹਟਾਉਣ ਵਿੱਚ ਹੋਏ ਕਿਸੇ ਵੀ ਨੁਕਸਾਨ ਦੀ ਵਸੂਲੀ ਸਬੰਧਤ ਵਿਅਕਤੀਆਂ ਤੋਂ ਕੀਤੀ ਜਾਵੇਗੀ। ਇਸ ਨੋਟਿਸ ਨੂੰ ਅੰਤਿਮ ਚੇਤਾਵਨੀ ਮੰਨਿਆ ਜਾਣਾ ਚਾਹੀਦਾ ਹੈ। ਜੇ ਕਿਤੇ ਵੀ ਨਾਜਾਇਜ਼ ਕਬਜ਼ਾ ਪਾਇਆ ਜਾਂਦਾ ਹੈ, ਤਾਂ ਗਮਾਡਾ, ਨਗਰ ਨਿਗਮ, ਪੁਲਿਸ ਅਤੇ ਹੋਰ ਵਿਭਾਗਾਂ ਦੀ ਇੱਕ ਸਾਂਝੀ ਟੀਮ ਕਾਰਵਾਈ ਕਰੇਗੀ। ਕਬਜ਼ੇ ਹਟਾਉਣ ਵਿੱਚ ਹੋਇਆ ਕੋਈ ਵੀ ਨੁਕਸਾਨ ਜਾਂ ਖਰਚਾ ਉਸ ਵਿਅਕਤੀ/ਸੰਸਥਾ ਤੋਂ ਵਸੂਲਿਆ ਜਾਵੇਗਾ ਜਿਸਨੇ ਕਬਜ਼ਾ ਕੀਤਾ ਹੈ।

ਮੋਹਾਲੀ ਨਗਰ ਨਿਗਮ ਨੇ ਸਪਸ਼ਟ ਕੀਤਾ ਹੈ ਕੋਈ ਵੱਖਰਾ ਨੋਟਿਸ ਜਾਰੀ ਨਹੀਂ ਕੀਤਾ ਜਾਵੇਗਾ। ਇਹ ਅੰਤਿਮ ਨੋਟਿਸ ਹੈ। ਇਸ ਤੋਂ ਬਾਅਦ ਨਿਗਮ ਵੱਲੋਂ ਕਾਰਵਾਈ ਕੀਤੀ ਜਾਵੇਗੀ।

By Gurpreet Singh

Leave a Reply

Your email address will not be published. Required fields are marked *