ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਵਿੱਚ ਸ਼ਰਮਸਾਰ ਕਰਨ ਵਾਲੀ ਵਾਰਦਾਤ ਵਾਪਰੀ ਹੈ। ਅਬੋਹਰ ਦੇ ਭੰਗਾਲਾ ਪਿੰਡ ਵਿੱਚ ਮੁਲਜ਼ਮਾਂ ਨੇ ਦੁਖਦਾਈ ਘਟਨਾ ਨੂੰ ਅੰਜਾਮ ਦਿੱਤਾ। ਇੱਕ ਨੌਜਵਾਨ ਕੁਝ ਸਮੇਂ ਤੋਂ ਇੱਕ ਕੁੜੀ ਨੂੰ ਤੰਗ-ਪ੍ਰੇਸ਼ਾਨ ਕਰ ਰਿਹਾ ਸੀ,ਭਾਵੇਂ ਕੁੜੀ ਦੇ ਪਿਤਾ ਨੇ ਉਸਨੂੰ ਅਜਿਹਾ ਕਰਨ ਤੋਂ ਵਾਰ-ਵਾਰ ਰੋਕਿਆ ਸੀ। ਇਸ ਰੰਜਿਸ਼ ਕਾਰਨ ਮੁੰਡੇ ਤੇ ਉਸਦੇ ਪਰਿਵਾਰ ਨੇ ਮੁੰਡੇ ਦੇ ਪਿਤਾ ਨੂੰ ਉਸਦੇ ਘਰ ਦੇ ਨੇੜੇ ਘੇਰ ਲਿਆ ਅਤੇ ਉਸ ਉਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਸਦੀ ਮੌਤ ਹੋ ਗਈ।
ਸਦਰ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤੀ ਹੈ ਤੇ ਮ੍ਰਿਤਕ ਦੀ ਪਤਨੀ ਦੇ ਬਿਆਨ ਦੇ ਆਧਾਰ ‘ਤੇ ਹਮਲਾ ਕਰਨ ਵਾਲੇ ਪਰਿਵਾਰ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਘਟਨਾ ਤੋਂ ਬਾਅਦ ਤੋਂ ਹਮਲਾਵਰ ਫ਼ਰਾਰ ਹਨ ਤੇ ਪੁਲਿਸ ਵੱਲੋਂ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਪੂਰਾ ਪਿੰਡ ਇਸ ਘਟਨਾ ‘ਤੇ ਸੋਗ ਮਨਾ ਰਿਹਾ ਹੈ। ਮ੍ਰਿਤਕ ਦੇ ਪਰਿਵਾਰ ਨੇ ਕਾਤਲਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਮ੍ਰਿਤਕ ਇੱਕ ਮਜ਼ਦੂਰ ਸੀ ਅਤੇ ਦੋ ਮੁੰਡਿਆਂ ਅਤੇ ਇੱਕ ਕੁੜੀ ਦਾ ਪਿਤਾ ਸੀ।
