ਮੰਦਭਾਗੀ ਖ਼ਬਰ: ਰੂਸ-ਯੂਕਰੇਨ ਦੀ ਜੰਗ ‘ਚ ਜਲੰਧਰ ਦੇ ਮੁੰਡੇ ਦੀ ਮੌਤ

ਜਲੰਧਰ/ਗੋਰਾਇਆ – ਰੂਸ ਅਤੇ ਯੂਕਰੇਨ ਵਿਚਕਾਰ ਜੰਗ ਲਗਾਤਾਰ ਜਾਰੀ ਹੈ। ਇਸ ਟਕਰਾਅ ਵਿੱਚ ਕਈ ਨੌਜਵਾਨ ਭਾਰਤੀ ਸੈਨਿਕ ਮਾਰੇ ਗਏ ਹਨ। ਹੁਣ ਜਲੰਧਰ ਦੇ ਇਕ ਨੌਜਵਾਨ ਦੀ ਰੂਸੀ ਜੰਗ ਵਿੱਚ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਗੋਰਾਇਆ ਦਾ ਰਹਿਣ ਵਾਲਾ 30 ਸਾਲਾ ਮਨਦੀਪ ਕੁਮਾਰ ਕੁਝ ਸਮੇਂ ਤੋਂ ਰੂਸ ਵਿੱਚ ਸੀ। ਉਹ ਟ੍ਰੈਵਲ ਏਜੰਟਾਂ ਦਾ ਸ਼ਿਕਾਰ ਹੋ ਗਿਆ ਅਤੇ ਉਸ ਨੂੰ ਜ਼ਬਰਦਸਤੀ ਰੂਸੀ ਫ਼ੌਜ ਵਿੱਚ ਭਰਤੀ ਕਰ ਲਿਆ ਗਿਆ ਸੀ। ਜਗਦੀਪ ਨੇ ਇਹ ਮਾਮਲਾ ਪੰਜਾਬ ਅਤੇ ਕੇਂਦਰ ਸਰਕਾਰਾਂ ਕੋਲ ਵੀ ਉਠਾਇਆ। ਹੁਣ ਮਨਦੀਪ ਦੀ ਰੂਸੀ ਫ਼ੌਜ ਵਿੱਚ ਮੌਤ ਹੋਣ ਦੀ ਖ਼ਬਰ ਮਿਲੀ ਹੈ।

PunjabKesari

ਰਸ਼ੀਆ ਤੋਂ ਮਨਦੀਪ ਦੀ ਲਾਸ਼ ਦੁਪਹਿਰ 1 ਵਜੇ ਰੂਸ ਤੋਂ ਭਾਰਤ ਪਹੁੰਚੀ ਹੈ। ਮਨਦੀਪ ਦਾ ਭਰਾ ਜਗਦੀਪ ਜੋ ਇਸ ਵਕਤ ਦਿੱਲੀ ਵਿੱਚ ਹੈ, ਜਿਸ ਨਾਲ ਫੋਨ ‘ਤੇ ਗੱਲਬਾਤ ਹੋਣ ਤੇ ਉਸ ਨੇ ਦੱਸਿਆ ਕਿ ਅੱਜ ਰਾਤ ਤੱਕ ਉਹ ਗੋਰਾਇਆ ਪਹੁੰਚ ਜਾਵੇਗਾ। ਜਗਦੀਪ ਆਪਣੇ ਭਰਾ ਮਨਦੀਪ ਦੀ ਲਾਸ਼ ਲੈਣ ਲਈ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚਿਆ। ਮਨਦੀਪ ਦੇ ਭਰਾ ਜਗਦੀਪ ਨੇ ਦੱਸਿਆ ਕਿ ਮਨਦੀਪ ਕਈ ਮਹੀਨਿਆਂ ਤੋਂ ਲਾਪਤਾ ਸੀ ਅਤੇ ਹੁਣ ਉਸ ਦੀ ਲਾਸ਼ ਭਾਰਤ ਲਿਆਂਦੀ ਗਈ ਹੈ। ਜਲਦੀ ਮਨਦੀਪ ਦੀ ਮ੍ਰਿਤਕ ਦੇਹ ਨੂੰ ਗੋਰਾਇਆ ਲਿਆਂਦਾ ਜਾਵੇਗਾ, ਜਿੱਥੇ ਉਸ ਦੇ ਪਿੰਡ ਵਿਚ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਜਾਵੇਗਾ।

PunjabKesari

By Gurpreet Singh

Leave a Reply

Your email address will not be published. Required fields are marked *