ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਵਿੱਚ ਨੌਜਵਾਨ ਦੀ ਰਾਤੋ-ਰਾਤ ਕਿਸਮਤ ਚਮਕ ਗਈ ਹੈ। ਗੁਰਦਾਸਪੁਰ ਦਾ ਰਹਿਣ ਵਾਲਾ ਨੌਜਵਾਨ ਨਵੇਂ ਸਾਲ ਉਤੇ ਮਾਲਾਮਾਲ ਹੋ ਗਿਆ ਹੈ। ਦਰਅਸਲ ਵਿੱਚ ਨੌਜਵਾਨ ਵੱਲੋਂ 200 ਰੁਪਏ ਦੀ ਖ਼ਰੀਦੀ ਲਾਟਰੀ ਉਤੇ 1.50 ਕਰੋੜ ਰੁਪਏ ਦਾ ਇਨਾਮ ਨਿਕਲਿਆ ਹੈ। ਨੌਜਵਾਨ ਸੰਦੀਪ ਸਿੰਘ ਖੇਤੀਬਾੜੀ ਦਾ ਕੰਮ ਕਰਦਾ ਹੈ। ਦੁਕਾਨਦਾਰ ਵੱਲੋਂ ਉਸ ਨੂੰ ਧੱਕੇ ਨਾਲ 200 ਰੁਪਏ ਦੀ ਲਾਟਰੀ ਦਿੱਤੀ ਗਈ ਸੀ। ਪੂਰੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ। ਲਾਟਰੀ ਨਿਕਲਣ ਤੋਂ ਬਾਅਦ ਲਾਟਰੀ ਸਟਾਲ ਤੇ ਢੋਲ ਵਜਾ ਕੇ ਲੱਡੂ ਵੰਡ ਕੇ ਖੁਸ਼ੀ ਮਨਾਈ।
ਪੰਜਾਬ ਦੇ ਨੌਜਵਾਨ ਦੀ ਨਵੇਂ ਸਾਲ ਉਤੇ ਚਮਕੀ ਕਿਸਮਤ; ਡੇਢ ਕਰੋੜ ਦੀ ਨਿਕਲੀ ਲਾਟਰੀ
