ਅਕਾਲੀ ਦਲ ਪੁਨਰ ਸੁਰਜੀਤ ਪਾਰਟੀ ਨੂੰ ਅੱਜ ਮਿਲੇਗਾ ਰਾਜਨੀਤਿਕ ਦਰਜਾ?

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਦੀ ਰਾਜਨੀਤੀ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਬਾਗੀ ਅਕਾਲੀ ਆਗੂ ਅੱਜ ਆਪਣੀ ਨਵੀਂ ਪਾਰਟੀ “ਅਕਾਲੀ ਦਲ ਪੂਰਨ ਸੁਰਜੀਤ” ਨੂੰ ਰਾਜਨੀਤਿਕ ਦਲ ਦਾ ਦਰਜਾ ਦਿਵਾਉਣ ਲਈ ਕੇਂਦਰੀ ਚੋਣ ਕਮੇਸ਼ਨ ਨਾਲ ਮੁਲਾਕਾਤ ਕਰਨ ਜਾ ਰਹੇ ਹਨ। ਜਾਣਕਾਰੀ ਅਨੁਸਾਰ ਇਹ ਮਹੱਤਵਪੂਰਨ ਮੀਟਿੰਗ ਦੁਪਹਿਰ 3:30 ਵਜੇ ਚੋਣ ਕਮੇਸ਼ਨ ਦਫ਼ਤਰ ਵਿੱਚ ਹੋਵੇਗੀ।

ਇਸ ਦੌਰਾਨ ਸੀਨੀਅਰ ਆਗੂ ਪਰਮਿੰਦਰ ਸਿੰਘ ਢੀਂਡਸਾ, ਪ੍ਰੇਮ ਸਿੰਘ ਚੰਦੂਮਾਜਰਾ ਸਮੇਤ ਕਈ ਹੋਰ ਬਾਗੀ ਆਗੂ ਵੀ ਮੌਜੂਦ ਰਹਿਣਗੇ।  ਆਗੂ ਆਪਣੀ ਨਵੀਂ ਪਾਰਟੀ ਨੂੰ  ਰਜਿਸਟਰ ਕਰਵਾਉਣ ਅਤੇ ਰਾਜਨੀਤਿਕ ਪਹਿਚਾਣ ਪ੍ਰਾਪਤ ਕਰਨ ਲਈ ਚੋਣ ਕਮੇਸ਼ਨ ਅਗੇ ਦਸਤਾਵੇਜ਼ ਪੇਸ਼ ਕਰਨਗੇ।

ਇਹ ਮੰਨਿਆ ਜਾ ਰਿਹਾ ਹੈ ਕਿ ਇਸ ਕਦਮ ਨਾਲ ਪੰਜਾਬ ਦੀ ਅਕਾਲੀ ਸਿਆਸਤ ਵਿੱਚ ਨਵਾਂ ਸਮੀਕਰਨ ਤਿਆਰ ਹੋ ਸਕਦਾ ਹੈ। ਪਾਰਟੀ ਦੀ ਅਧਿਕਾਰਕ ਘੋਸ਼ਣਾ ਅਤੇ ਅੱਗੇ ਦੀ ਰਣਨੀਤੀ ਮੀਟਿੰਗ ਤੋਂ ਬਾਅਦ ਸਾਹਮਣੇ ਆਉਣ ਦੀ ਉਮੀਦ ਹੈ।

By Gurpreet Singh

Leave a Reply

Your email address will not be published. Required fields are marked *