ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਵਿਚ ਸੁਨਿਆਰੇ ਦੀ ਦੁਕਾਨ ‘ਤੇ ਵੱਡਾ ਡਕੈਤੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਮੁਕੇਰੀਆਂ ਵਿਖੇ ਹਾਜੀਪੁਰ ਰੋਡ ‘ਤੇ ਜੋਏ ਜਿਊਲਰ ਨਾਂ ਦੀ ਦੁਕਾਨ ‘ਤੇ ਡਾਕਾ ਪਿਆ। ਕਰੀਬ 15 ਤੋਂ 20 ਲੁਟੇਰਿਆਂ ਨੇ ਦੁਕਾਨ ਤੇ ਧਾਵਾ ਬੋਲਦੇ ਹੋਏ ਲਗਭਗ 45 ਕਿਲੋ ਸੋਨਾ-ਚਾਂਦੀ ਅਤੇ ਨਕਦੀ ਚੋਰੀ ਕਰ ਲਈ ਹੈ। ਦੁਕਾਨਦਾਰ ਮੁਤਾਬਕ ਉਸ ਦਾ ਲਗਭਗ ਸਵਾ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਘਟਨਾ ਦੀ ਸੂਚਨਾ ਪਾ ਕੇ ਮੌਕੇ ਉਤੇ ਪਹੁੰਚੀ ਪੁਲਸ ਨੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਥੇ ਹੀ ਇਸ ਦੌਰਾਨ ਮੌਕੇ ‘ਤੇ ਪਹੁੰਚੇ ਵਿਧਾਇਕ ਜੰਗੀ ਲਾਲ ਮਹਾਜਨ ਨੇ ਵਿਗੜੀ ਕਾਨੂੰਨ ਵਿਵਸਥਾ ਲੁੱਟਾਂ ਖੋਹਾਂ ‘ਤੇ ਰੋਸ ਜਤਾਇਆ ਹੈ।
