ਸ਼ਾਤਰ ਚੋਰ ਨੇ ਵੇਟਰ ਬਣ ਕੇ ਵਿਆਹ ਸਮਾਗਮ ਵਿੱਚ ਉਡਾਇਆ ਸੋਨਾ ਤੇ ਨਕਦੀ

ਨੈਸ਼ਨਲ ਟਾਈਮਜ਼ ਬਿਊਰੋ :- ਲੁਧਿਆਣਾ ਪੱਖੋ ਰੋਡ ਮੈਰਿਜ ਪੈਲੇਸ ਵਿੱਚੋਂ ਵੇਟਰ ਦੀ ਵਰਦੀ ਵਿੱਚ ਸ਼ਾਤਰ ਚੋਰ ਨੇ 450 ਗ੍ਰਾਮ ਦੇ ਕਰੀਬ ਸੋਨਾ ਤੇ ਸ਼ਗਨਾਂ ਦੇ ਪੈਸਿਆਂ ਵਾਲਾ ਬੈਗ ਚੋਰੀ ਕਰਕੇ ਲੈ ਗਿਆ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪਰਿਵਾਰ ਵਾਲਿਆਂ ਨੇ ਪੈਲੇਸ ਦੀ ਸੁਰੱਖਿਆ ਪ੍ਰਬੰਧਾਂ ਉਤੇ ਸਵਾਲ ਚੁੱਕੇ ਹਨ। ਮੈਰਿਜ ਪੈਲੇਸ ਵਾਲਿਆਂ ਨੇ ਕਿਹਾ ਉਨ੍ਹਾਂ ਦੀ ਸੁਰੱਖਿਆ ਪ੍ਰਬੰਧ ਪੂਰੇ ਹਨ। ਉਨ੍ਹਾਂ ਦੇ ਸਟਾਫ ਦਾ ਕੋਈ ਵੀ ਮੈਂਬਰ ਨਹੀਂ ਸੀ।

ਪੱਖੋਂ ਰੋਡ ਉੱਪਰ ਬਣੇ ਮੈਰਿਜ ਪੈਲੇਸ ਵਿੱਚ ਚੱਲ ਰਹੇ ਸਗਨ ਦੇ ਸਮਾਗਮ ਦੌਰਾਨ ਵੇਟਰ ਦੀ ਡਰੈਸ ਵਿੱਚ ਇੱਕ ਚੋਰ ਨੇ ਵਿਆਹ ਵਾਲੇ ਲੜਕੇ ਦੇ ਪਿਤਾ ਦਾ ਕੁਰਸੀ ਉੱਪਰ ਰੱਖਿਆ ਬੈਗ ਬੜੇ ਸ਼ਾਤਰ ਢੰਗ ਨਾਲ ਚੋਰੀ ਕਰ ਲਿਆ ਅਤੇ ਉਸਨੂੰ ਲੈ ਕੇ ਉਹ ਮੌਕੇ ਤੋਂ ਫਰਾਰ ਹੋ ਗਿਆ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਸ ਵਿੱਚ 450 ਗ੍ਰਾਮ ਸੋਨਾ ਅਤੇ ਜੋ ਵੀ ਸ਼ਗਨ ਸਨ। ਉਹ ਸਾਰੇ ਉਸ ਬੈਗ ਵਿੱਚ ਸਨ। ਇਸ ਘਟਨਾ ਤੋਂ ਬਾਅਦ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈਆਂ ਹਨ ਪਰ ਜਦ ਪਰਿਵਾਰ ਨੇ ਮੈਰਿਜ ਪੈਲੇਸ ਵਾਲਿਆਂ ਨਾਲ ਇਸ ਸਬੰਧੀ ਗੱਲ ਕੀਤੀ ਤਾਂ ਉਨ੍ਹਾਂ ਨੇ ਕੋਈ ਢੁੱਕਵਾਂ ਜਵਾਬ ਨਹੀਂ ਦਿੱਤਾ ਜਿਸ ਨੂੰ ਲੈ ਕੇ ਪਰਿਵਾਰ ਵਿੱਚ ਕਾਫੀ ਰੋਸ ਦਿਖਾਈ ਦਿੱਤਾ।

ਉਨ੍ਹਾਂ ਨੇ ਕਿਹਾ ਕਿ ਪੈਲੇਸ ਦੇ ਅੰਦਰ ਜਿੰਨੇ ਵੀ ਵੇਟਰ ਜਿੰਨੇ ਵੀ ਕੰਮ ਕਰਨ ਵਾਲੇ ਨੇ ਸਭ ਮੈਰਿਜ ਪੈਲੇਸ ਦੇ ਹਨ ਅਤੇ ਜੋ ਵੀ ਸੁਰੱਖਿਆ ਦੀ ਜ਼ਿੰਮੇਵਾਰੀ ਉਹ ਵੀ ਮੈਰਿਜ ਪੈਲੇਸ ਦੀ ਹੈ ਫਿਰ ਵੀ ਇਸ ਤਰਾਂ ਦੀ ਘਟਨਾ ਨੂੰ ਅੰਜਾਮ ਦੇਣਾ ਪੈਲੇਸ ਦੀ ਸੁਰੱਖਿਆ ਪ੍ਰਬੰਧਾਂ ਉਤੇ ਸਵਾਲੀਆਂ ਨਿਸ਼ਾਨ ਖੜ੍ਹੇ ਕਰ ਰਿਹਾ। ਉਨ੍ਹਾਂ ਨੇ ਇਨਸਾਫ ਦੀ ਮੰਗ ਕੀਤੀ ਦੂਸਰੇ ਪਾਸੇ ਪੈਲੇਸ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਦੇ ਵਿੱਚ ਪੂਰੀ ਤਰ੍ਹਾਂ ਨਾਲ ਜਾਂਚ ਕੀਤੀ ਗਈ ਹੈ ਹੈ ਜਿਸ ਬੰਦੇ ਨੇ ਚੋਰੀ ਕੀਤਾ ਹੈ ਉਹ ਬੰਦਾ ਪੈਲੇਸ ਦੇ ਸਟਾਫ ਦਾ ਨਹੀਂ ਉਹ ਬੰਦਾ ਬਾਹਰੋਂ ਆਇਆ ਸੀ ਅਤੇ ਉਸ ਤੋਂ ਬਾਅਦ ਪੈਲੇਸ ਵਿੱਚੋਂ ਬਾਹਰ ਨਿਕਲ ਗਿਆ। ਇਸ ਮਾਮਲੇ ਵਿੱਚ ਉਨ੍ਹਾਂ ਵੱਲੋਂ ਪੀੜਤ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ ਅਤੇ ਪੁਲਿਸ ਮੌਕੇ ਉਤੇ ਆਈ ਸੀ। 

By Gurpreet Singh

Leave a Reply

Your email address will not be published. Required fields are marked *