ਪ੍ਰਧਾਨ ਮੰਤਰੀ ਮੋਦੀ ਨੇ ਰੁਜ਼ਗਾਰ ਮੇਲੇ ’ਚ ਵੰਡੇ 61,000 ਨੌਕਰੀ ਪੱਤਰ

ਨੈਸ਼ਨਲ ਟਾਈਮਜ਼ ਬਿਊਰੋ :- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 18ਵੇਂ ਵਰਚੁਅਲ ਰੁਜ਼ਗਾਰ ਮੇਲੇ ਵਿਚ ਨੌਜਵਾਨਾਂ ਨੂੰ 61,000 ਨੌਕਰੀ ਪੱਤਰ ਵੰਡੇ। ਇਹ ਨਿਯੁਕਤੀਆਂ ਗ੍ਰਹਿ ਮੰਤਰਾਲੇ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ, ਵਿੱਤੀ ਸੇਵਾਵਾਂ ਵਿਭਾਗ, ਉੱਚ ਸਿੱਖਿਆ ਵਿਭਾਗ ਅਤੇ ਹੋਰ ਵਿਭਾਗਾਂ ਵਿਚ ਕੀਤੀਆਂ ਗਈਆਂ। ਦੇਸ਼ ਭਰ ਵਿੱਚ 45 ਥਾਵਾਂ ‘ਤੇ ਰੁਜ਼ਗਾਰ ਮੇਲੇ ਲਗਾਏ ਜਾ ਰਹੇ ਹਨ।

ਆਪਣੇ ਵਰਚੁਅਲ ਸੰਬੋਧਨ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਨੌਜਵਾਨਾਂ ਨੂੰ ਨਵੇਂ ਮੌਕੇ ਪ੍ਰਦਾਨ ਕਰਨ ਦੀ ਸਾਡੀ ਕੋਸ਼ਿਸ਼ ਹੈ। ਔਰਤਾਂ ਦੇਸ਼ ਭਰ ਵਿਚ ਸਟਾਰਟਅੱਪ ਦੀ ਅਗਵਾਈ ਕਰ ਰਹੀਆਂ ਹਨ, ਕਈਆਂ ਵਿਚ ਤਾਂ ਉਹ ਆਪ ਮੁਖੀ ਹਨ। ਉਨ੍ਹਾਂ ਕਿਹਾ ਕਿ ਮਹਿਲਾ ਸਵੈ-ਰੁਜ਼ਗਾਰ ਦੀ ਦਰ ਵਿਚ 15% ਦਾ ਵਾਧਾ ਹੋਇਆ ਹੈ।

ਆਖਰੀ ਰੁਜ਼ਗਾਰ ਮੇਲਾ 24 ਅਕਤੂਬਰ, 2025 ਨੂੰ ਆਯੋਜਿਤ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਨੇ 22 ਅਕਤੂਬਰ, 2022 ਨੂੰ ਰੁਜ਼ਗਾਰ ਮੇਲੇ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਕੀਤੀ ਸੀ। ਹੁਣ ਤੱਕ 1.1 ਮਿਲੀਅਨ ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਦਿੱਤਾ ਗਿਆ ਹੈ।

By Rajeev Sharma

Leave a Reply

Your email address will not be published. Required fields are marked *