ਸੁਖਬੀਰ ਬਾਦਲ ਕੋਰ ਕਮੇਟੀ ਸਮੇਤ ਪਹੁੰਚੇ ਡੀ. ਜੀ. ਪੀ. ਪੰਜਾਬ ਦੇ ਦਫ਼ਤਰ

ਨੈਸ਼ਨਲ ਟਾਈਮਜ਼ ਬਿਊਰੋ :- ਸ਼ੋ੍ਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਸਮੁੱਚੀ ਕੋਰ ਕਮੇਟੀ ਨਾਲ ਡੀ. ਜੀ. ਪੀ. ਪੰਜਾਬ ਗੌਰਵ ਯਾਦਵ ਦੇ ਦਫ਼ਤਰ ਹੀ ਪਹੁੰਚ ਗਏ ਹਨ।

ਕੀ ਆਖਿਆ ਸੁਖਬੀਰ ਬਾਦਲ ਨੇ ਡੀ. ਜੀ. ਪੀ. ਦਫ਼ਤਰ ਪਹੁੰਚ

ਮਿਲੀ ਜਾਣਕਾਰੀ ਅਨੁਸਾਰ ਸੁਖਬੀਰ ਸਿੰਘ ਬਾਦਲ (Sukhbir Singh Badal) ਜੋ ਅੱਜ ਸ਼ੋ੍ਮਣੀ ਅਕਾਲੀ ਦਲ ਕੋਰ ਕਮੇਟੀ ਮੀਟਿੰਗ ਤੋਂ ਬਾਅਦ ਡੀ. ਜੀ. ਪੀ. ਪੰਜਾਬ ਦੇ ਦਫ਼ਤਰ ਪਹੁੰਚ ਗਏ ਹਨ ਨੇ ਡੀ. ਜੀ. ਪੀ. ਗੌਰਵ ਯਾਦਵ (D. G. P. Gaurav Yadav) ਨੇ ਆਖ ਦਿੱਤਾ ਹੈ ਕਿ ਜੇਕਰ ਕੋਈ ਕਾਰਵਾਈ ਕਰਨੀ ਤਾਂ ਮੇਰੇ ਤੇ ਕੀਤੀ ਜਾਵੇ ।

ਉਨ੍ਹਾਂ ਤਾਂ ਇਥੋਂ ਤੱਕ ਆਖ ਦਿੱਤਾ ਕਿ ਜਦੋਂ ਤੱਕ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਉਸ ਵੇਲੇ ਤੱਕ ਅਕਾਲੀ ਦਲ ਦੀ ਪੂਰੀ ਲੀਡਰਸਿ਼ਪ (Leadership) ਇਥੇ ਹੀ ਮੌਜੂਦ ਰਹੇਗੀ । ਸੁਖਬੀਰ ਬਾਦਲ ਨੇ ਕਿਹਾ ਕਿ ਉਹ ਤਾਂ ਖੁਦ ਹੀ ਆਪਣੀ ਗ੍ਰਿਫਤਾਰੀ ਦੇਣ ਆਏ ਹਨ ਤੇ ਉਨ੍ਹਾਂ ਤੇ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾਵੇ । ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੋ ਕਰਨਾ ਹੈ ਉਨ੍ਹਾਂ ਤੇ ਕਰੇ ਬਾਕੀ ਕਿਸੇ ਹੋਰ ਨੂੰ ਤੰਗ ਨਾ ਕੀਤਾ ਜਾਵੇ ।

By Gurpreet Singh

Leave a Reply

Your email address will not be published. Required fields are marked *