ਆਪ ਪੰਜਾਬ ਨੇ ਸੂਬਾ, ਜ਼ਿਲ੍ਹਾ ਅਤੇ ਹਲਕਾ ਪੱਧਰ ‘ਤੇ ਮਹੱਤਵਪੂਰਨ ਸੰਗਠਨਾਤਮਕ ਨਿਯੁਕਤੀਆਂ ਦਾ ਕੀਤਾ ਐਲਾਨ

ਚੰਡੀਗੜ੍ਹ, 5 ਫਰਵਰੀ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਵੱਖ-ਵੱਖ ਵਿੰਗਾ ਵਿੱਚ ਨਵੇਂ ਅਹੁਦੇਦਾਰਾਂ ਦਾ ਐਲਾਨ ਕੀਤਾ ਹੈ, ਜਿਸ ਨਾਲ ਸੂਬੇ ਦੇ ਜ਼ਿਲ੍ਹਿਆਂ ਅਤੇ ਵਿਧਾਨ ਸਭਾ ਹਲਕਿਆਂ ਵਿੱਚ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ।

ਇਹ ਨਿਯੁਕਤੀਆਂ ਪਾਰਟੀ ਦੇ ਢਾਂਚੇ ਨੂੰ ਹੋਰ ਸਰਗਰਮ ਕਰਨ ਅਤੇ ਹਰ ਪੱਧਰ ‘ਤੇ ਮਜ਼ਬੂਤ ਤਾਲਮੇਲ ਯਕੀਨੀ ਬਣਾਉਣ ਲਈ ਕੀਤੀਆਂ ਗਈਆਂ ਹਨ। ਪਾਰਟੀ ਨੇ ਪਰਮਿੰਦਰ ਸਿੰਘ ਗੋਲਡੀ ਨੂੰ ਯੂਥ ਵਿੰਗ ਦਾ ਸੂਬਾ ਵਰਕਿੰਗ ਪ੍ਰਧਾਨ ਅਤੇ ਰਣਜੀਤ ਪਾਲ ਸਿੰਘ ਨੂੰ ਟਰੇਡ ਵਿੰਗ ਦਾ ਸੂਬਾ ਜਨਰਲ ਸਕੱਤਰ ਨਿਯੁਕਤ ਕੀਤਾ ਹੈ।

ਜ਼ਿਲ੍ਹਾ ਪੱਧਰ ‘ਤੇ ਕ੍ਰਿਸ਼ਨਜੀਤ ਰਾਓ ਨੂੰ ਹੁਸ਼ਿਆਰਪੁਰ ਲਈ ਐਸ.ਸੀ. ਵਿੰਗ ਦਾ ਜ਼ਿਲ੍ਹਾ ਇੰਚਾਰਜ ਬਣਾਇਆ ਗਿਆ ਹੈ, ਜਦਕਿ ਗੁਰਸ਼ਰਨ ਸਿੰਘ ਗੋਲਡੀ ਨੂੰ ਅੰਮ੍ਰਿਤਸਰ ਦਿਹਾਤੀ ਦਾ ਜ਼ਿਲ੍ਹਾ ਸਕੱਤਰ ਅਤੇ ਸੁਖਵਿੰਦਰ ਸਿੰਘ ਸੁੱਖੀ ਨੂੰ ਸ੍ਰੀ ਮੁਕਤਸਰ ਸਾਹਿਬ ਦਾ ਜ਼ਿਲ੍ਹਾ ਸਕੱਤਰ ਨਿਯੁਕਤ ਕੀਤਾ ਗਿਆ ਹੈ।

ਮੁੱਖ ਹਲਕਿਆਂ ਵਿੱਚ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਦਿਆਂ ਪਾਰਟੀ ਨੇ ਹਲਕਾ ਸੰਗਠਨ ਇੰਚਾਰਜ ਨਿਯੁਕਤ ਕੀਤੇ ਹਨ। ਜਿਨ੍ਹਾਂ ਵਿੱਚ ਕਪੂਰਥਲਾ ਲਈ ਹੇਨਤ (ਸੰਨੀ ਠੇਕੇਦਾਰ), ਅਟਾਰੀ ਲਈ ਪ੍ਰਦੀਪ ਸਿੰਘ ਲਾਡਾ, ਰਾਜਾਸਾਂਸੀ ਲਈ ਰਾਜਬੀਰ ਸਿੰਘ, ਅੰਮ੍ਰਿਤਸਰ ਪੱਛਮੀ ਲਈ ਐਡਵੋਕੇਟ ਰਮਨ ਕੁਮਾਰ, ਫਰੀਦਕੋਟ ਲਈ ਗੁਰਪ੍ਰੀਤ ਸਿੰਘ ਧਾਲੀਵਾਲ, ਕੋਟਕਪੂਰਾ ਲਈ ਮਨਦੀਪ, ਲੁਧਿਆਣਾ ਪੱਛਮੀ ਲਈ ਰਾਜੂ ਕਨੌਜੀਆ ਅਤੇ ਜ਼ੀਰਾ ਲਈ ਗੁਰਮਨ ਸਿੰਘ ਨੂੰ ਹਲਕਾ ਸੰਗਠਨ ਇੰਚਾਰਜ ਲਗਾਇਆ ਗਿਆ ਹੈ।

ਯੂਥ ਵਿੰਗ ਵਿੱਚ ਗੁਰਜੰਟ ਸਿੰਘ ਗਿੱਲ ਨੂੰ ਨਿਹਾਲ ਸਿੰਘ ਵਾਲਾ, ਰਾਜਵਿਕਰਾਂਤ ਵਿੱਕੂ ਨੂੰ ਪਟਿਆਲਾ ਦਿਹਾਤੀ, ਸੁਖਦੀਪ ਸਿੰਘ ਗੋਲਡੀ ਨੂੰ ਅਮਰਗੜ੍ਹ, ਅਭੀ ਹਾਲਨ ਨੂੰ ਰੂਪਨਗਰ, ਸਤਨਾਮ ਸਿੰਘ ਨੂੰ ਦਿੜ੍ਹਬਾ, ਨਵਜੋਤ ਸਿੰਘ ਢਿੱਲੋਂ ਨੂੰ ਰਾਮਪੁਰਾ ਫੂਲ, ਸੁਖਮਨਜੋਤ ਸਿੰਘ ਸੰਧੂ ਨੂੰ ਜਲਾਲਾਬਾਦ ਅਤੇ ਗੁਰਵਿੰਦਰ ਸਿੰਘ ਕਿੰਮੇਵਾਲਾ ਨੂੰ ਜ਼ੀਰਾ ਲਈ ਹਲਕਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ।

ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ‘ਆਪ’ ਪੰਜਾਬ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਪਾਰਟੀ ਨੇ ਵਚਨਬੱਧ ਅਤੇ ਮਿਹਨਤੀ ਆਗੂਆਂ ਨੂੰ ਇਸ ਉਮੀਦ ਨਾਲ ਜ਼ਿੰਮੇਵਾਰੀਆਂ ਦਿੱਤੀਆਂ ਹਨ ਕਿ ਉਹ ਜਥੇਬੰਦੀ ਨੂੰ ਮਜ਼ਬੂਤ ਕਰਨਗੇ ਅਤੇ ਲੋਕਾਂ ਨਾਲ ਜੁੜੇ ਰਹਿਣਗੇ।

ਅਮਨ ਅਰੋੜਾ ਨੇ ਕਿਹਾ ਕਿ ਆਪ ਆਮ ਲੋਕਾਂ ਦੀ ਪਾਰਟੀ ਹੈ। ਮੈਨੂੰ ਉਮੀਦ ਹੈ ਕਿ ਸਾਰੇ ਨਵ-ਨਿਯੁਕਤ ਅਹੁਦੇਦਾਰ ਪੰਜਾਬ ਦੇ ਲੋਕਾਂ ਅਤੇ ਪਾਰਟੀ ਲਈ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਕੰਮ ਕਰਨਗੇ ਅਤੇ ‘ਆਪ’ ਦੀਆਂ ਲੋਕ-ਪੱਖੀ ਨੀਤੀਆਂ ਅਤੇ ਵਿਜ਼ਨ ਨੂੰ ਹਰ ਪਿੰਡ, ਹਰ ਵਾਰਡ ਅਤੇ ਹਰ ਘਰ ਤੱਕ ਲੈ ਕੇ ਜਾਣਗੇ।

By Gurpreet Singh

Leave a Reply

Your email address will not be published. Required fields are marked *