ਅਬੋਹਰ ਦੇ ਇਕ ਹੋਟਲ ‘ਚ ਲੜਕੀ ਦਾ ਬੇਰਹਿਮੀ ਨਾਲ ਗਲ ਵੱਢ ਕੇ ਕੀਤਾ ਕਤਲ , ਪ੍ਰੇਮ ਸਬੰਧਾਂ ਦਾ ਦੱਸਿਆ ਜਾ ਰਿਹਾ ਮਾਮਲਾ

ਨੈਸ਼ਨਲ ਟਾਈਮਜ਼ ਬਿਊਰੋ :- ਫਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ ‘ਚ ਮਲੋਟ ਰੋਡ ‘ਤੇ ਇੱਕ ਹੋਟਲ ਵਿੱਚ ਇੱਕ ਨੌਜਵਾਨ ਲੜਕੀ ਦਾ ਕਤਲ ਕਰ ਦਿੱਤਾ ਗਿਆ ਹੈ। ਉਸਦੀ ਲਾਸ਼ ਹੋਟਲ ਦੇ ਕਮਰੇ ਵਿੱਚ ਖੂਨ ਨਾਲ ਲੱਥਪੱਥ ਮਿਲੀ ਹੈ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਲੜਕੇ ਨੇ ਤੇਜ਼ਧਾਰ ਹਥਿਆਰ ਨਾਲ ਲੜਕੀ ਦਾ ਕਤਲ ਕਰ ਦਿੱਤਾ ਹੈ। ਹੋਟਲ ਸਟਾਫ ਨੇ ਦੱਸਿਆ ਕਿ ਉਹ ਆਪਣੇ ਬੁਆਏਫ੍ਰੈਂਡ ਨਾਲ ਪਹੁੰਚੀ ਸੀ। ਹਾਲਾਂਕਿ, ਨੌਜਵਾਨ ਜ਼ੋਮੈਟੋ ਤੋਂ ਖਾਣਾ ਆਰਡਰ ਕਰਨ ਦਾ ਬਹਾਨਾ ਕਰਕੇ ਲਗਭਗ ਅੱਧੇ ਘੰਟੇ ਬਾਅਦ ਹੋਟਲ ਤੋਂ ਚਲਾ ਗਿਆ। 

ਮਿਲੀ ਜਾਣਕਾਰੀ ਅਨੁਸਾਰ ਇੱਕ ਲੜਕਾ ਅਤੇ ਲੜਕੀ ਹੋਟਲ ਵਿੱਚ ਆਏ ਸਨ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਲੜਕੇ ਨੇ ਤੇਜ਼ਧਾਰ ਹਥਿਆਰ ਨਾਲ ਲੜਕੀ ਦਾ ਕਤਲ ਕਰ ਦਿੱਤਾ ਹੈ। ਲੜਕੀ ਦੀ ਲਾਸ਼ ਕਮਰੇ ਵਿੱਚ ਨਗਨ ਹਾਲਤ ਵਿੱਚ ਮਿਲੀ ਹੈ। ਲੜਕੀ ਦੇ ਸਰੀਰ ‘ਤੇ ਕਿਸੇ ਤੇਜ਼ਧਾਰ ਹਥਿਆਰ ਨਾਲ ਹਮਲੇ ਦੇ ਨਿਸ਼ਾਨ ਵੀ ਮਿਲੇ ਹਨ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ।ਪੁਲਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਕਤਲ ਦੇ ਅਸਲ ਕਾਰਨਾਂ ਅਤੇ ਆਰੋਪੀ ਦਾ ਪਤਾ ਲਗਾਇਆ ਜਾ ਸਕੇ

ਦੱਸਿਆ ਜਾ ਰਿਹਾ ਹੈ ਕਿ ਕੁੜੀ ਅਬੋਹਰ ਦੇ ਗਊਸ਼ਾਲਾ ਵਿਚ ਕੰਮ ਕਰਦੇ ਇੱਕ ਪ੍ਰਵਾਸੀ ਪਰਿਵਾਰ ਦੀ ਹੈ। ਕੁੜੀ ਆਰਤੀ ਅਬੋਹਰ ਦੇ ਸਰਕਾਰੀ ਕੰਨਿਆ ਸਕੂਲ ਦੀ ਜਮਾਤ 11 ਦੀ ਵਿਦਿਆਰਥਣ ਸੀ ਜਦ ਕਿ ਮੁੰਡੇ ਦੀ ਪਹਿਚਾਣ ਅਬੋਹਰ ਦੇ ਪਿੰਡ ਖੁਈ ਖੇੜਾ ਦੇ 22 ਸਾਲਾ ਸਚਿਨ ਵਜੋਂ ਹੋਈ ਹੈ। ਦੋਵੇਂ ਆਪਸ ਵਿੱਚ ਸੰਪਰਕ ਵਿੱਚ ਸਨ। ਮ੍ਰਿਤਕ ਕੁੜੀ ਦੇ ਮਾਤਾ -ਪਿਤਾ( ਜੈ ਲਾਲ – ਗੁੱਡੀ ਦੇਵੀ ) ਨੇ ਦੱਸਿਆ ਕਿ ਸਚਿਨ ਨਾਮ ਦਾ ਮੁੰਡਾ ਉਨ੍ਹਾਂ ਦੀ ਕੁੜੀ ਨਾਲ ਗੱਲ ਕਰਦਾ ਸੀ। ਉਨ੍ਹਾਂ ਇਨਸਾਫ਼ ਦੀ ਮੰਗ ਕੀਤੀ ਹੈ।

By Gurpreet Singh

Leave a Reply

Your email address will not be published. Required fields are marked *