ਬਠਿੰਡਾ: ਜਬਰ-ਜਨਾਹ ਕਰਨ ਵਾਲੇ ASI ਨੂੰ ਉਮਰ ਕੈਦ ਦੀ ਸਜ਼ਾ, ਚਾਰ ਸਾਲ ਪੁਰਾਣੇ ਕੇਸ ‘ਚ ਇਨਸਾਫ਼

ਨੈਸ਼ਨਲ ਟਾਈਮਜ਼ ਬਿਊਰੋ :- ਬਠਿੰਡਾ ਜ਼ਿਲ੍ਹਾ ਕੋਰਟ ਨੇ ਸੀਆਈਏ ਨੇ ਏਐਸਆਈ ਗੁਰਵਿੰਦਰ ਸਿੰਘ ਨੂੰ ਜਬਰ-ਜਨਾਹ ਦੇ ਮਾਮਲੇ ‘ਚ ਬੁੱਧਵਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਹ ਮਾਮਲਾ ਮਈ, 2021 ਦਾ ਹੈ, ਜਿਸ ਦੀ ਸੁਣਵਾਈ ਪਿਛਲੇ ਚਾਰ ਸਾਲਾਂ ਤੋਂ ਚੱਲ ਰਹੀ ਸੀ। ਮਾਮਲੇ ‘ਚ ਮੁੱਖ ਗਵਾਹ ਨੇ ਦੱਸਿਆ ਕਿ ਮਈ 2021 ‘ਚ ਏਐਸਆਈ ਗੁਰਵਿੰਦਰ ਸਿੰਘ ਨੇ ਪੀੜਤ ਮਹਿਲਾ ਦੇ ਪੁੱਤਰ ਖਿਲਾਫ਼ ਥਾਣਾ ਕੈਂਟ ‘ਚ ਨਸ਼ਾ ਤਸਕਰੀ ਦਾ ਕੇਸ ਦਰਜ ਕੀਤਾ ਸੀ। ਇਸ਼ ਤੋਂ ਬਾਅਦ ਉਸ ਨੇ ਮਹਿਲਾ ਦੇ ਨਾਲ ਸਰੀਰੀਕ ਸਬੰਧ ਬਣਾਉਣ ਦਾ ਦਬਾਅ ਪਾਇਆ ਸੀ।

ਗਵਾਹ ਦੇ ਅਨੁਸਾਰ, ਏਐਸਆਈ ਨੇ ਪਹਿਲਾਂ 10 ਮਈ ਨੂੰ ਆਪਣੀ ਗੱਡੀ ‘ਚ ਮਹਿਲਾ ਨਾਲ ਜਬਰ-ਜਨਾਹ ਕੀਤਾ। ਅਗਲੇ ਦਿਨ ਰਾਤ ਨੂੰ ਉਹ ਮਹਿਲਾ ਦੇ ਘਰ ਪਹੁੰਚਿਆ ਤੇ ਜਬਰ-ਜਨਾਹ ਦੀ ਕੋਸ਼ਿਸ਼ ਕੀਤੀ। ਮਹਿਲਾ ਦੇ ਰੌਲਾ ਪਾਉਣ ‘ਤੇ ਉਸ ਦੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਲਿਆਂ ਨੇ ਏਐਸਆਈ ਨੂੰ ਮੌਕੇ ‘ਤੇ ਫੜ ਲਿਆ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ।

ਇਸ ਤੋਂ ਬਾਅਦ ਪੁਲਿਸ ਨੇ ਏਐਸਆਈ ਗੁਰਵਿੰਦਰ ਸਿੰਘ ਦੇ ਖਿਲਾਫ਼ ਜਬਰ-ਜਨਾਹ ਸਮੇਤ ਵੱਖ-ਵੱਖ ਧਾਰਾਵਾਂ ‘ਚ ਕੇਸ ਦਰਜ ਕੀਤਾ ਸੀ। ਇਸ ਮਾਮਲੇ ‘ਚ ਅਦਾਲਤ ‘ਚ ਪਿਛਲੇ ਚਾਰ ਸਾਲਾਂ ਤੋਂ ਸੁਣਵਾਈ ਚੱਲ ਰਹੀ ਸੀ। ਗਵਾਹ ਨੇ ਇਹ ਵੀ ਦੱਸਿਆ ਕਿ ਕੇਸ ਟ੍ਰਾਇਲ ਦੌਰਾਨ ਉਸ ਨੂੰ ਤੇ ਪੀੜਤ ਨੂੰ ਗੈਂਗਸਟਰਾਂ ਵੱਲੋਂ ਜਾਨ ਤੋਂ ਮਾਰਨ ਦੀਆਂ ਧਮਕੀਆਂ ਵੀ ਮਿਲੀਆਂ ਸਨ। ਉਨ੍ਹਾਂ ‘ਤੇ ਦਬਾਅ ਬਣਾਇਆ ਗਿਆ ਕਿ ਕੇਸ ਵਾਪਸ ਲੈ ਲਿਆ ਜਾਵੇ। ਹਾਲਾਂਕਿ, ਉਨ੍ਹਾਂ ਨੇ ਅੰਤ ਤੱਕ ਕਾਨੂੰਨੀ ਲੜਾਈ ਲੜੀ ਤੇ ਦੋਸ਼ੀ ਨੂੰ ਉਮਰਕੈਦ ਦੀ ਸਜ਼ਾ ਦਿਵਾਈ।

By Gurpreet Singh

Leave a Reply

Your email address will not be published. Required fields are marked *