ਵੰਦੇ ਭਾਰਤ ਐਕਸਪ੍ਰੈੱਸ ਦੀ ਚਪੇਟ ”ਚ ਆਇਆ ਪਰਿਵਾਰ ! 3 ਮੈਂਬਰਾਂ ਦੀ ਹੋਈ ਦਰਦਨਾਕ ਮੌਤ

ਗੁਰਪ੍ਰੀਤ ਸਿੰਘ :- ਝਾਰਖੰਡ ਦੇ ਪਾਕੁੜ ਜ਼ਿਲ੍ਹੇ ‘ਚ ਵੰਦੇ ਭਾਰਤ ਐਕਸਪ੍ਰੈੱਸ ਦੀ ਲਪੇਟ ‘ਚ ਆਉਣ ਨਾਲ ਇਕ ਜੋੜੇ ਅਤੇ ਉਨ੍ਹਾਂ ਦੀ 3 ਸਾਲਾ ਧੀ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਪੂਰਬੀ ਰੇਲਵੇ ਦੇ ਹਾਵੜਾ ਮੰਡਲ ‘ਚ ਨਾਗਰਨਬੀ ਰੇਲਵੇ ਸਟੇਸ਼ਨ ਕੋਲ ਮੰਗਲਵਾਰ ਰਾਤ ਇਹ ਹਾਦਸਾ ਵਾਪਰਿਆ। 

ਟਰੇਨ ਦੀਆਂ ਪੱਟੜੀਆਂ ਪਾਰ ਕਰਦੇ ਸਮੇਂ ਪਰਿਵਾਰ ਇੱਥੇ ਨਿਊ ਜਲਪਾਈਗੁੜੀ-ਹਾਵੜਾ ਵੰਦੇ ਭਾਰਤ ਐਕਸਪ੍ਰੈੱਸ ਦੀ ਲਪੇਟ ‘ਚ ਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਰਾਜਾ ਪਾੜਾ ਵਾਸੀ ਚੰਦਨ ਸਰਦਾਰ (35), ਉਸ ਦੀ ਪਤਨੀ ਰਿੰਪਾ (25) ਅਤੇ ਧੀ ਅਰਪਿਤਾ ਵਜੋਂ ਹੋਈ ਹੈ। ਸਰਕਾਰੀ ਰੇਲਵੇ ਪੁਲਸ (ਜੀਆਰਪੀ) ਦੇ ਸਬ ਇੰਸਪੈਕਟਰ ਰਮੇਸ਼ ਕਿਸਕੂ ਨੇ ਕਿਹਾ,”ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਜਾ ਰਿਹਾ ਹੈ।”

By Gurpreet Singh

Leave a Reply

Your email address will not be published. Required fields are marked *