93 ਲੱਖ ਸਕੂਲੀ ਬੱਚਿਆਂ ਦੀ ‘ਬੱਲੇ-ਬੱਲੇ’! ਵਰਦੀ ਲਈ ਇਸ ਸੂਬੇ ਦੀ ਸਰਕਾਰ ਨੇ ਖਾਤਿਆਂ ‘ਚ ਪਾਏ 1047 ਕਰੋੜ ਰੁਪਏ

ਪਟਨਾ: ਬਿਹਾਰ ਦੀ ਨੀਤੀਸ਼ ਸਰਕਾਰ ਨੇ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਲੱਖਾਂ ਬੱਚਿਆਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਚਾਲੂ ਵਿੱਤੀ ਸਾਲ (2025-26) ਦੌਰਾਨ ਸੂਬਾ ਸਰਕਾਰ ਨੇ ਪ੍ਰਾਇਮਰੀ ਅਤੇ ਮਿਡਲ ਸਕੂਲਾਂ ਦੇ ਲਗਭਗ 93 ਲੱਖ 12 ਹਜ਼ਾਰ 192 ਵਿਦਿਆਰਥੀਆਂ ਨੂੰ ਸਕੂਲ ਵਰਦੀ ਲੈ ਕੇ ਦੇਣ ਦਾ ਐਲਾਨ ਕੀਤਾ ਹੈ। ਸਕੂਲ ਡਰੈੱਸ (ਯੂਨੀਫਾਰਮ) ਲੈਣ ਲਈ ਸਰਕਾਰ ਨੇ ਵਿਦਿਆਰਥੀਆਂ ਦੇ ਖਾਤਿਆਂ ਵਿੱਚ 1047.08 ਕਰੋੜ ਰੁਪਏ ਦੀ ਰਾਸ਼ੀ ਸਿੱਧੀ ਟ੍ਰਾਂਸਫਰ (DBT) ਕਰ ਦਿੱਤੀ ਹੈ। ਇਸ ਨਾਲ ਨਵੇਂ ਸਾਲ ਦੀ ਵਰਦੀ ਲੈਣ ਵਿਚ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਕੋਈ ਮੁਸ਼ਕਲ ਨਹੀਂ ਹੋਵੇਗੀ।

75 ਫ਼ੀਸਦੀ ਹਾਜ਼ਰੀ ਵਾਲਿਆਂ ਨੂੰ ਮਿਲਿਆ ਲਾਭ
ਦੱਸ ਦੇਈਏ ਕਿ ਸਿੱਖਿਆ ਵਿਭਾਗ ਮੁਤਾਬਕ ਸਰਕਾਰ ਵਲੋਂ ਇਹ ਪੈਸਾ ‘ਮੁੱਖ ਮੰਤਰੀ ਬਾਲਿਕਾ ਪੋਸ਼ਾਕ ਯੋਜਨਾ’ ਅਤੇ ‘ਮੁੱਖ ਮੰਤਰੀ ਪੋਸ਼ਾਕ ਯੋਜਨਾ’ ਤਹਿਤ ਜਾਰੀ ਕੀਤਾ ਗਿਆ ਹੈ। ਖ਼ਾਸ ਗੱਲ ਇਹ ਹੈ ਕਿ ਇਸ ਵਾਰ ਲਾਭ ਸਿਰਫ਼ ਉਨ੍ਹਾਂ ਬੱਚਿਆਂ ਨੂੰ ਦਿੱਤਾ ਗਿਆ ਹੈ, ਜਿਨ੍ਹਾਂ ਦੀ ਸਕੂਲ ਵਿੱਚ ਹਾਜ਼ਰੀ 75 ਫ਼ੀਸਦੀ ਜਾਂ ਇਸ ਤੋਂ ਵੱਧ ਰਹੀ ਹੈ। ਸਰਕਾਰ ਦਾ ਮਕਸਦ ਹੈ ਕਿ ਹਰ ਬੱਚਾ ਨਵੀਂ ਵਰਦੀ ਪਾ ਕੇ ਸਕੂਲ ਆਵੇ।

ਕਿਸ ਜਮਾਤ ਦੇ ਬੱਚੇ ਨੂੰ ਕਿੰਨੇ ਮਿਲੇ ਪੈਸੇ?
ਸਰਕਾਰ ਵੱਲੋਂ ਜਾਰੀ ਕੀਤੀ ਗਈ ਰਾਸ਼ੀ ਦਾ ਵੇਰਵਾ ਇਸ ਪ੍ਰਕਾਰ ਹੈ:

1. ਕੁੜੀਆਂ ਲਈ (ਮੁੱਖ ਮੰਤਰੀ ਬਾਲਿਕਾ ਪੋਸ਼ਾਕ ਯੋਜਨਾ):

ਪਹਿਲੀ ਤੋਂ ਦੂਜੀ ਜਮਾਤ: 600 ਰੁਪਏ
ਤੀਜੀ ਤੋਂ ਪੰਜਵੀਂ ਜਮਾਤ: 700 ਰੁਪਏ
ਛੇਵੀਂ ਤੋਂ ਅੱਠਵੀਂ ਜਮਾਤ: 1000 ਰੁਪਏ

2. ਮੁੰਡਿਆਂ ਲਈ (ਮੁੱਖ ਮੰਤਰੀ ਪੋਸ਼ਾਕ ਯੋਜਨਾ):

ਪਹਿਲੀ ਤੋਂ ਦੂਜੀ ਜਮਾਤ: 400 ਰੁਪਏ (APL) ਅਤੇ 600 ਰੁਪਏ (SC/ST/BPL)
ਤੀਜੀ ਤੋਂ ਪੰਜਵੀਂ ਜਮਾਤ: 500 ਰੁਪਏ (APL) ਅਤੇ 600 ਰੁਪਏ (SC/ST/BPL)
ਛੇਵੀਂ ਤੋਂ ਅੱਠਵੀਂ ਜਮਾਤ: ਸਾਰੇ ਵਰਗਾਂ ਦੇ ਵਿਦਿਆਰਥੀਆਂ ਨੂੰ 700 ਰੁਪਏ

2008 ਤੋਂ ਚੱਲ ਰਹੀ ਹੈ ਯੋਜਨਾ
ਦੱਸ ਦੇਈਏ ਕਿ ਬਿਹਾਰ ਸਰਕਾਰ ਨੇ ਬੱਚਿਆਂ ਨੂੰ ਸਕੂਲ ਨਾਲ ਜੋੜਨ ਅਤੇ ਸਿੱਖਿਆ ਦੇ ਪੱਧਰ ਨੂੰ ਸੁਧਾਰਨ ਲਈ ਸਾਲ 2008-09 ਵਿੱਚ ਇਹ ਯੋਜਨਾਵਾਂ ਸ਼ੁਰੂ ਕੀਤੀਆਂ ਸਨ। ਇਸ ਸਾਲ ਸਰਕਾਰੀ ਅਤੇ ਸਹਾਇਤਾ ਪ੍ਰਾਪਤ (ਘੱਟ ਗਿਣਤੀ ਸਮੇਤ) ਸਕੂਲਾਂ ਦੇ ਬੱਚਿਆਂ ਨੂੰ ਇਸ ਦਾ ਫਾਇਦਾ ਦਿੱਤਾ ਗਿਆ ਹੈ। ਵਿਭਾਗ ਦਾ ਕਹਿਣਾ ਹੈ ਕਿ ਡੀ.ਬੀ.ਟੀ. ਰਾਹੀਂ ਪੈਸੇ ਭੇਜਣ ਨਾਲ ਪਾਰਦਰਸ਼ਤਾ ਆਈ ਹੈ ਅਤੇ ਪੈਸਾ ਸਿੱਧਾ ਬੱਚਿਆਂ ਦੇ ਮਾਪਿਆਂ ਦੇ ਖਾਤਿਆਂ ਵਿੱਚ ਪਹੁੰਚ ਗਿਆ ਹੈ।

By Rajeev Sharma

Leave a Reply

Your email address will not be published. Required fields are marked *