ਰੂਸੀ ਫੌਜ ‘ਚ ਜ਼ਬਰਦਸਤੀ ਭਰਤੀ ਕਰਵਾਏ ਗਏ ਲੁਧਿਆਣਾ ਦੇ ਨੌਜਵਾਨ ਦੀ ਮੌਤ, ਪਰਿਵਾਰ ਦਾ ਰੋ-ਰੋ ਕੇ ਹੋਇਆ ਬੁਰਾ ਹਾਲ

ਗੁਰਪ੍ਰੀਤ ਸਿੰਘ :- ਰੂਸ ਫੌਜ ਵਿਚ ਜ਼ਬਰਦਸਤੀ ਭਰਤੀ ਕੀਤੇ ਗਏ ਪੰਜਾਬ ਦੇ ਲੁਧਿਆਣਾ ਦੇ ਨੌਜਵਾਨ ਸਮਰਜੀਤ ਸਿੰਘ ਦੀ ਰੂਸ ਵਿਚ ਮੌਤ ਹੋ ਗਈ। 21 ਸਾਲਾ ਸਮਰਜੀਤ ਕਰੀਅਰ ਬਣਾਉਣ ਲਈ ਰੂਸ ਗਿਆ ਸੀ ਪਰ ਉਨ੍ਹਾਂ ਨੂੰ ਜ਼ਬਰਦਸਤੀ ਆਰਮੀ ਵਿਚ ਭਰਤੀ ਕੀਤਾ ਗਿਆ। 8 ਸਤੰਬਰ ਦੇ ਬਾਅਦ ਉਸ ਦਾ ਪਰਿਵਾਰ ਨਾਲ ਸੰਪਰਕ ਟੁੱਟ ਗਿਆ ਤੇ 10 ਸਤੰਬਰ ਨੂੰ ਉਸ ਦੀ ਮੌਤ ਹੋ ਗਈ।

ਸਮਰਜੀਤ ਦੀ ਮੌਤ ਦੀ ਸੂਚਨਾ ਪਰਿਵਾਰ ਨੂੰ 2 ਦਿਨ ਪਹਿਲਾਂ ਮਿਲੀ ਤੇ ਹੁਣ ਉਸ ਦੀ ਲਾਸ਼ ਰੂਸ ਤੋਂ ਲੁਧਿਆਣਾ ਪਹੁੰਚੀ ਹੈ। ਅੱਜ ਉਸ ਦਾ ਡਾਬਾ ਸਥਿਤ ਸ਼ਮਸ਼ਾਨ ਘਾਟ ਵਿਚ ਅੰਤਿਮ ਸਸਕਾਰ ਹੋਵੇਗਾ। ਸਮਰਜੀਤ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ।

ਸਮਰਜੀਤ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਰਿਵਾਰ ਨੂੰ ਇਕ ਹਫਤਾ ਪਹਿਲਾਂ ਇਕ ਰੂਸੀ ਭਾਸ਼ਾ ਵਿਚ ਚਿੱਠੀ ਮਿਲੀ ਸੀ। ਉਸ ਵਿਚ ਸਮਰਜੀਤ ਸਿੰਘ ਦੀ ਮੌਤ ਦੀ ਜਾਣਕਾਰੀ ਸੀ। ਦੋ ਦਿਨ ਪਹਿਲਾਂ ਸੂਚਨਾ ਮਿਲੀ ਸੀ ਕਿ ਸਮਰਜੀਤ ਦੀ ਮੌਤ ਹੋ ਗਈ ਹੈ ਤੇ ਉਸ ਦਾ ਡੈੱਥ ਸਰਟੀਫਿਕੇਟ ਵੀ ਉਨ੍ਹਾਂ ਨੂੰ ਭੇਜਿਆ ਗਿਆ ਹੈ। ਉਨ੍ਹਾਂ ਨੂੰ ਸੂਚਨਾ ਦਿੱਤੀ ਗਈ ਕਿ ਵੀਰਵਾਰ ਨੂੰ ਉਸ ਦੀ ਦੇਹ ਦਿੱਲੀ ਏਅਰਪੋਰਟ ‘ਤੇ ਪਹੁੰਚੇਗੀ। ਅਮਰਜੀਤ ਸਿੰਘ ਨੇ ਦੱਸਿਆ ਕਿ ਵੀਰਵਾਰ ਨੂੰ ਉਹ ਮ੍ਰਿਤਕ ਦੇਹ ਲੈ ਕੇ ਲੁਧਿਆਣਾ ਲਿਆਏ ਹਨ। ਉਨ੍ਹਾਂ ਦੱਸਿਆ ਕਿ ਡੈੱਥ ਸਰਟੀਫਿਕੇਟ ਵਿਚ ਦਸੰਬਰ ਵਿਚ ਮੌਤ ਹੋਣ ਦੀ ਗੱਲ ਲਿਖੀ ਹੈ। ਉਨ੍ਹਾਂ ਦੱਸਿਆ ਕਿ ਸਮਰਜੀਤ ਨੂੰ ਜ਼ਬਰਦਸਤੀ ਫੌਜ ਵਿਚ ਭਰਤੀ ਕੀਤਾ ਗਿਆ ਸੀ।ਉਸ ਦੀ ਪਛਾਣ ਵੀ ਰੂਸੀ ਫੌਜ ਦੇ ਟੋਕਨ ਤੋਂ ਹੋਈ ਹੈ।

ਮ੍ਰਿਤਕ ਦੇ ਪਿਤਾ ਚਰਨਜੀਤ ਸਿੰਘ ਨੇ ਦੱਸਿਆ ਕਿ ਟ੍ਰੇਨਿੰਗ ਦੇ ਕੁਝ ਦਿਨ ਬਾਅਦ ਜਦੋਂ ਉਨ੍ਹਾਂ ਨੇ ਸਮਰਜੀਤ ਨੂੰ ਆਰਮੀ ਦੀ ਵਰਦੀ ਦਿੱਤੀ ਤਾਂ ਉਸ ਨੇ ਸਵਾਲ ਕੀਤਾ ਕਿ ਉਸ ਨੂੰ ਵਰਦੀ ਕਿਉਂ ਦਿੱਤੀ ਜਾ ਰਹੀ ਹੈ। ਇਸ ‘ਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਆਰਮੀ ਦੇ ਡਾਕਟਰ ਨਾਲ ਕੰਮ ਕਰਨਾ ਹੈ, ਇਸ ਲਈ ਵਰਦੀ ਪਹਿਨਣੀ ਜ਼ਰੂਰੀ ਹੈ। ਕੁਝ ਦਿਨ ਬਾਅਦ ਸਮਰਜੀਤ ਨੂੰ ਪਤਾ ਲੱਗਾ ਕਿ ਉਸ ਨੂੰ ਧੋਖੇ ਨਾਲ ਆਰਮੀ ਵਿਚ ਭਰਤੀ ਕਰਵਾ ਦਿੱਤਾ ਗਿਆ ਹੈ। ਚਰਨਜੀਤ ਸਿੰਘ ਨੇ ਦੱਸਿਆ ਕਿ ਉਸ ਦਾ 21 ਸਾਲ ਦਾ ਪੁੱਤ ਸਮਰਜੀਤ ਜੁਲਾਈ ਵਿਚ ਕਰੀਅਰ ਬਣਾਉਣ ਲਈ ਰੂਸ ਗਿਆ ਸੀ। ਉਸ ਦੀ ਆਖਰੀ ਵਾਰ 8 ਸਤੰਬਰ ਨੂੰ ਪਰਿਵਾਰ ਨਾਲ ਵੀਡੀਓ ਕਾਲ ‘ਤੇ ਗੱਲ ਹੋਈ ਸੀ। ਉਹ 22 ਸੈਕੰਡ ਦੀ ਕਾਲ ਸੀ ਪਰ ਉਸ ਵਿਚ ਸਿਰਫ 7 ਸੈਕੰਡ ਹੀ ਗੱਲ ਹੋ ਸਕੀ ਸੀ। ਕਾਲ ‘ਤੇ ਸਮਰਜੀਤ ਨੇ ਕਿਹਾ ਕਿ ਮੈਂ ਠੀਕ ਹਾਂ, ਪਾਪਾ ਆਪਣਾ ਤੇ ਮੰਮੀ ਦਾ ਖਿਆਲ ਰੱਖਣਾ। ਇੰਨਾ ਕਹਿ ਕੇ ਕਾਲ ਕੱਟ ਗਈ।

ਇਸ ਦੇ ਬਾਅਦ ਪਿਤਾ ਚਰਨਜੀਤ ਵਾਰ-ਵਾਰ ਫੋਨ ਮਿਲਾਉਂਦੇ ਰਹੇ ਪਰ ਸੰਪਰਕ ਨਹੀਂ ਹੋ ਸਕਿਆ। ਬਾਅਦ ਵਿਚ ਪਤਾ ਲੱਗਾ ਕਿ ਸਮਰਜੀਤ ਨੂੰ ਜ਼ਬਰਦਸਤੀ ਰੂਸੀ ਫੌਜ ਵਿਚ ਭਰਤੀ ਕੀਤਾ ਗਿਆ ਸੀ ਪਰ ਹੁਣ ਉਸ ਦਾ ਕੋਈ ਸੁਰਾਗ ਨਹੀਂ ਹੈ।

By Gurpreet Singh

Leave a Reply

Your email address will not be published. Required fields are marked *