ਅਕਤੂਬਰ ਮਹੀਨੇ ਪੰਜਾਬ ‘ਚ ਹੋਵੇਗੀ ਆਰਾਸ਼ੀ ਐੱਮ. ਐੱਮ. ਏ. ਵਰਲਡ ਚੈਂਪੀਅਨਸ਼ਿਪ

ਗੁਰਪ੍ਰੀਤ ਸਿੰਘ :- ਆਰਾਸ਼ੀ ਐੱਮ. ਐੱਮ. ਏ. ਐਸੋਸੀਏਸ਼ਨ ਵੱਲੋਂ ਸਟਾਰ ਲੁਧਿਆਣਾ ਵਿਖੇ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਵੱਖ-ਵੱਖ ਸ਼ਹਿਰਾਂ ਤੋਂ ਐਸੋਸੀਏਸ਼ਨ ਦੇ ਮੈਂਬਰ ਸ਼ਾਮਲ ਹੋਏ। ਮੀਟਿੰਗ ਦਾ ਮੁੱਖ ਉਦੇਸ਼ ਪੰਜਾਬ ਵਿੱਚ ਹੋਣ ਜਾ ਰਹੀ ਆਰਾਸ਼ੀ ਐੱਮ. ਐੱਮ. ਏ. ਵਰਲਡ ਚੈਂਪੀਅਨਸ਼ਿਪ ਸੀ। ਇਹ ਚੈਂਪੀਅਨਸ਼ਿਪ ਅਕਤੂਬਰ 2026 ਵਿੱਚ ਪੰਜਾਬ ਵਿਖੇ ਹੋਣ ਜਾ ਰਹੀ ਹੈ ਜਿਸ ਵਿੱਚ ਵੱਖ-ਵੱਖ ਦੇਸ਼ਾਂ ਤੋਂ ਲਗਭਗ 500 ਖਿਡਾਰੀ ਭਾਗ ਲੈਣਗੇ। ਇਸ ਚੈਂਪੀਅਨਸ਼ਿਪ ਨੂੰ ਸਫਲਤਾ ਪੂਰਵਕ ਆਯੋਜਿਤ ਕਰਨ ਲਈ ਮੀਟਿੰਗ ਵਿੱਚ ਰੂਪਰੇਖਾ ਤਿਆਰ ਕੀਤੀ ਗਈ। ਤਾਂ ਜੋ ਵੱਖ-ਵੱਖ ਦੇਸ਼ਾਂ ਤੋਂ ਆਉਣ ਵਾਲੇ ਖਿਡਾਰੀਆਂ ਨੂੰ ਕਿਸੇ ਤਰਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।

ਚੇਟਲੀ ਗਰੁੱਪ ਆਫ ਲੁਧਿਆਣਾ ਦੇ ਸੀਐਮਡੀ ਕਮਲ ਚੇਟਲੀ ਦੀ ਸਰਪਰਸਤੀ ਹੇਠ ਹੋਈ ਮੀਟਿੰਗ ਵਿੱਚ ਤਜਿੰਦਰ ਪਾਲ ਸਿੰਘ ਢਿੱਲੋ ਓਲੰਪੀਅਨ ਤੇ ਰਿਟਾਇਰਡ ਆਈਜੀ ਪੰਜਾਬ ਪੁਲਿਸ, ਰਵਚਰਨ ਸਿੰਘ ਬਰਾੜ ਡਿਪਟੀ ਡਾਇਰੈਕਟਰ ਪੰਜਾਬ ਪੁਲਿਸ, ਡਾਕਟਰ ਗੁਰਜੀਤ ਬਾਜਵਾ ਏਅਰ ਚੀਫ ਅਵਾਰਡੀ, ਅਮਰਜੀਤ ਸਿੰਘ ਵਿਰਕ ਹੈਡ ਚੰਡੀਗੜ੍ਹ ਟਰਾਈ ਯੂਨਿਟ, ਆਰਤੀ ਰਾਜਪੂਤ ਪ੍ਰੈਜੀਡੈਂਟ ਹਿਊਮਨ ਰਾਈਟ ਕੌਂਸਲ, ਇੰਦਰਜੀਤ ਸਿੰਘ, ਮੰਗਤ ਰਾਏ, ਮੋਹਿਤ ਕੁਮਾਰ, ਪ੍ਰਿਤਪਾਲ ਸਿੰਘ, ਪਾਰਸ, ਹਰਜੀਤ ਸਿੰਘ, ਸੰਜੀਵ ਕੁਮਾਰ, ਅਮਨਦੀਪ ਕੌਰ, ਮਨੀਸ਼ਾ ਰੁੱਥ, ਰਾਕੇਸ਼ ਗੋਇਲ, ਮਨਜੀਤ ਸਿੰਘ ਅਰੋੜਾ ਜਨਰਲ ਸਕੱਤਰ ਪੰਜਾਬ ਹਿਊਮਨ ਰਾਈਟ ਕੌਂਸਲ ਵੀ ਮੌਜੂਦ ਰਹੇ। ਪ੍ਰਦੀਪ ਕੁਮਾਰ ਯੋਗੀ ਜਨਰਲ ਸਕੱਤਰ ਤੇ ਸੰਸਥਾਪਕ ਆਰਾਸ਼ੀ ਐੱਮ. ਐੱਮ. ਏ. ਐਸੋਸੀਏਸ਼ਨ ਇੰਡੀਆ ਅਤੇ ਪੰਜਾਬ ਪ੍ਰਧਾਨ ਸਤਵਿੰਦਰ ਸਿੰਘ ਮਠਾੜੂ ਨੇ ਵਰਲਡ ਚੈਂਪੀਅਨਸ਼ਿਪ ਦੀ ਜਾਣਕਾਰੀ ਦਿੱਤੀ।

By Gurpreet Singh

Leave a Reply

Your email address will not be published. Required fields are marked *