ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ’ਸ਼ੁਕਰਾਨਾ ਯਾਤਰਾ’ ਦਾ ਅੱਜ ਤੀਜਾ ਦਿਨ

ਗੁਰਪ੍ਰੀਤ ਸਿੰਘ :- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸ੍ਰੀ ਅਨੰਦਪੁਰ ਸਾਹਿਬ ਤੋਂ ਸ਼ੁਰੂ ਹੋਈ ’ਸ਼ੁਕਰਾਨਾ ਯਾਤਰਾ’ ਦਾ ਅੱਜ ਤੀਜਾ ਦਿਨ ਹੈ।ਪੰਜਾਬ ਵਿੱਚ ਬੇਅਦਬੀ ਵਿਰੋਧੀ ਕਾਨੂੰਨ ਲਾਗੂ ਹੋਣ ਮਗਰੋਂ 6 ਮਈ ਨੂੰ ਸ੍ਰੀ ਆਨੰਦਪੁਰ ਸਾਹਿਬ ਤੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸ਼ੁਰੂ ਕੀਤੀ ਗਈ ‘ਸ਼ੁਕਰਾਨਾ ਯਾਤਰਾ’ ਅੱਜ ਪਿੰਡ ਜੀਦਾ ਰਾਹੀਂ ਜ਼ਿਲ੍ਹਾ ਬਠਿੰਡਾ ਵਿੱਚ ਦਾਖਲ ਹੋਵੇਗੀ।

ਇਹ ਜਾਣਕਾਰੀ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਐੱਸ ਐੱਸ ਪੀ ਬਠਿੰਡਾ ਡਾ ਜਯੋਤੀ ਯਾਦਵ ਬੈਂਸ ਦੀ ਹਾਜ਼ਰੀ ‘ਚ ਸਾਂਝੀ ਕੀਤੀ।ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਦੱਸਿਆ ਕਿ ਸ਼ੁਕਰਾਨਾ ਯਾਤਰਾ ਤਿੰਨ ਕੋਣੀ ਤੋਂ ਸ਼ੁਰੂ ਹੋਕੇ ਅਮਰੀਕ ਸਿੰਘ ਰੋਡ (ਨਜ਼ਦੀਕ ਉੜਾਂਗ ਸਿਨੇਮਾ) ਵਿਖੇ ਰੁਕੇਗੀ, ਉਸ ਉਪਰੰਤ ਗੋਲ ਡਿੱਗੀ ਹੁੰਦੇ ਹੋਏ ਹਨੂੰਮਾਨ ਚੌਂਕ, ਬੱਸ ਸਟੈਂਡ ਬਠਿੰਡਾ ਹੁੰਦੇ ਹੋਏ ਕੋਟਸ਼ਮੀਰ (ਨਜ਼ਦੀਕ ਸ਼ੁਸਾਂਤ ਸ਼ਿਟੀ) ਵਿਖੇ ਰੁਕੇਗੀ। ਉਸ ਉਪਰੰਤ ਸ਼ੁਕਰਾਨਾ ਯਾਤਰਾ ਭਾਗੀਵਾਂਦਰ ਵਿਖੇ ਰੁਕੇਗੀ। ਉਸ ਤੋਂ ਬਾਅਦ ਤਲਵੰਡੀ ਸਾਬੋ (ਦਮਦਮਾ ਸਾਹਿਬ) ਵਿਖੇ ਸ਼ੁਕਰਾਨਾ ਯਾਤਰਾ ਪਹੁੰਚੇਗੀ।ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ‘ਸ਼ੁਕਰਾਨਾ ਯਾਤਰਾ’ ਸਬੰਧੀ ਜੀਦਾ, ਗੋਨਿਆਨਾ ਅਤੇ ਬਠਿੰਡਾ ਵਿਖੇ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ ਤਾਂ ਜੋ ਕਿਸੇ ਪੱਖੋਂ ਕੋਈ ਦਿੱਕਤ ਪੇਸ਼ ਨਾ ਆਵੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ੁਕਰਾਨਾ ਯਾਤਰਾ 8 ਮਈ ਨੂੰ ਤਿੰਨ ਕੋਣੀ ਬਠਿੰਡਾ ਤੋਂ ਲੱਗਭਗ 10 ਵਜੇ ਅਗਲੇ ਪੜਾਅ ਲਈ ਸ਼ੁਰੂ ਹੋਵੇਗੀ। ਇਸ ਸ਼ੁਕਰਾਨਾ ਯਾਤਰਾ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਸ਼ਾਮਲ ਹੋਣਗੇ।

By Gurpreet Singh

Leave a Reply

Your email address will not be published. Required fields are marked *