ਪੈਟਰੋਲ-ਡੀਜ਼ਲ ਮੁੜ ਤੋਂ ਹੋਇਆ ਮਹਿੰਗਾ, 10 ਦਿਨਾਂ ‘ਚ ਤੀਜੀ ਵਾਰ ਵਧੀਆਂ ਕੀਮਤਾਂ

ਗੁਰਪ੍ਰੀਤ ਸਿੰਘ :- ਦੇਸ਼ ਭਰ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਇਕ ਵਾਰ ਫਿਰ ਤੋਂ ਵਾਧਾ ਕੀਤਾ ਗਿਆ ਹੈ। ਸ਼ਨੀਵਾਰ ਨੂੰ ਪੈਟਰੋਲ ਦੀਆਂ ਕੀਮਤਾਂ ਵਿੱਚ 87 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 91 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ, ਜਿਸ ਨਾਲ ਆਮ ਲੋਕਾਂ ਨੂੰ ਇਕ ਵੱਡਾ ਝਟਕਾ ਲੱਗਾ ਹੈ। ਦੱਸ ਦੇਈਏ ਕਿ ਪਿਛਲੇ 10 ਦਿਨਾਂ ਵਿੱਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਇਹ ਤੀਜਾ ਵਾਧਾ ਹੈ, ਜਿਸ ਨੇ ਆਮ ਲੋਕਾਂ ਵਿੱਚ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ।

ਉਦਯੋਗ ਸੂਤਰਾਂ ਅਨੁਸਾਰ, ਦਿੱਲੀ ਵਿੱਚ ਪੈਟਰੋਲ ਦੀ ਕੀਮਤ 87 ਪੈਸੇ ਵਧ ਕੇ ₹98.64 ਤੋਂ ₹99.51 ਪ੍ਰਤੀ ਲੀਟਰ ਹੋ ਗਈ ਹੈ। ਡੀਜ਼ਲ ਦੀ ਕੀਮਤ 91 ਪੈਸੇ ਵਧ ਕੇ ₹91.58 ਤੋਂ ₹92.49 ਹੋ ਗਈ ਹੈ। 15 ਮਈ ਤੋਂ ਬਾਅਦ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਇਹ ਤੀਜਾ ਵਾਧਾ ਹੈ। ਸਰਕਾਰੀ ਤੇਲ ਕੰਪਨੀਆਂ ਨੇ ਪੱਛਮੀ ਏਸ਼ੀਆਈ ਟਕਰਾਅ ਕਾਰਨ ਵਧੀਆਂ ਊਰਜਾ ਕੀਮਤਾਂ ਦਾ ਬੋਝ ਹੌਲੀ-ਹੌਲੀ ਖਪਤਕਾਰਾਂ ‘ਤੇ ਪਾਉਣਾ ਸ਼ੁਰੂ ਕਰ ਦਿੱਤਾ ਹੈ। 15 ਮਈ ਨੂੰ, ਕੀਮਤਾਂ ਵਿੱਚ ₹3 ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਸੀ।

By Gurpreet Singh

Leave a Reply

Your email address will not be published. Required fields are marked *