ਗੁਰਵਿੰਦਰਵੀਰ ਸਿੰਘ ਅਤੇ ਅਨੀਮੇਸ਼ ਕੁਜੂਰ ਕਰਨਗੇ ਏਸ਼ੀਅਨ ਰੀਲੇਅ ਚੈਂਪੀਅਨਸ਼ਿਪ ਵਿੱਚ ਭਾਰਤੀ ਟੀਮ ਦੀ ਅਗਵਾਈ

ਗੁਰਪ੍ਰੀਤ ਸਿੰਘ :- ਪੁਰਸ਼ਾਂ ਦੀ 100 ਮੀਟਰ ਦੌੜ ਵਿੱਚ ਰਾਸ਼ਟਰੀ ਰਿਕਾਰਡ ਤੋੜਨ ਵਾਲੇ ਗੁਰਿੰਦਰਵੀਰ ਸਿੰਘ, 20 ਅਤੇ 21 ਜੂਨ ਨੂੰ ਚੀਨ ਦੇ ਸ਼ਾਂਗਯੂ ਵਿੱਚ ਹੋਣ ਵਾਲੀ ਦੂਜੀ ਏਸ਼ੀਅਨ ਰੀਲੇਅ ਚੈਂਪੀਅਨਸ਼ਿਪ ਵਿੱਚ ਭਾਰਤ ਦੀ 29 ਮੈਂਬਰੀ ​​ਟੀਮ ਦੀ ਅਗਵਾਈ ਕਰਨਗੇ।

ਐਥਲੈਟਿਕਸ ਫੈਡਰੇਸ਼ਨ ਆਫ ਇੰਡੀਆ (ਏਐਫਆਈ) ਦੇ ਪ੍ਰਧਾਨ ਬਹਾਦਰ ਸਿੰਘ ਨੇ ਕਿਹਾ ਕਿ ਏਐਫਆਈ ਦੁਆਰਾ ਚੁਣੀ ਗਈ ਭਾਰਤੀ ਟੀਮ ਸਾਰੇ ਛੇ ਰੀਲੇਅ ਮੁਕਾਬਲਿਆਂ ਵਿੱਚ ਹਿੱਸਾ ਲਵੇਗੀ। ਉਨ੍ਹਾਂ ਅੱਗੇ ਕਿਹਾ ਕਿ ਚੀਨ ਵਿੱਚ ਮੁਕਾਬਲਾ ਐਥਲੀਟਾਂ ਲਈ ਮਹਾਂਦੀਪੀ ਪੱਧਰ ‘ਤੇ ਆਪਣੀ ਪ੍ਰਤਿਭਾ ਦਿਖਾਉਣ ਦਾ ਇੱਕ ਚੰਗਾ ਮੌਕਾ ਹੋਵੇਗਾ। ਗੁਰਵਿੰਦਰਵੀਰ ਸਿੰਘ ਅਤੇ ਅਨੀਮੇਸ਼ ਕੁਜੂਰ ਏਸ਼ੀਅਨ ਰੀਲੇਅ ਚੈਂਪੀਅਨਸ਼ਿਪ ਵਿੱਚ ਭਾਰਤੀ ਟੀਮ ਦੀ ਅਗਵਾਈ ਕਰਨਗੇ।

ਏਸ਼ੀਅਨ ਰੀਲੇਅ ਚੈਂਪੀਅਨਸ਼ਿਪ ਦਾ ਤੀਜਾ ਐਡੀਸ਼ਨ ਚੰਡੀਗੜ੍ਹ ਵਿੱਚ ਆਯੋਜਿਤ ਕੀਤਾ ਜਾਵੇਗਾ। ਹਾਂਗਕਾਂਗ ਵਿੱਚ ਹਾਲ ਹੀ ਵਿੱਚ ਹੋਈ ਏਸ਼ੀਅਨ ਐਥਲੈਟਿਕਸ ਫੈਡਰੇਸ਼ਨ ਕੌਂਸਲ ਦੀ ਮੀਟਿੰਗ ਵਿੱਚ ਭਾਰਤ ਨੂੰ ਇਸ ਮਹਾਂਦੀਪੀ ਸਮਾਗਮ ਦੇ ਮੇਜ਼ਬਾਨੀ ਅਧਿਕਾਰ ਦਿੱਤੇ ਗਏ ਸਨ।

By Gurpreet Singh

Leave a Reply

Your email address will not be published. Required fields are marked *