ਅਯੁੱਧਿਆ ਰਾਮ ਮੰਦਰ ਚੜ੍ਹਾਵਾ ਚੋਰੀ ਮਾਮਲਾ: SIT ਨੇ ਸਰਕਾਰ ਨੂੰ ਸੌਂਪੀ ਸ਼ੁਰੂਆਤੀ ਜਾਂਚ ਰਿਪੋਰਟ

ਰਾਜੀਵ ਸ਼ਰਮਾ: ਅਯੁੱਧਿਆ ਰਾਮ ਮੰਦਰ ਚੜ੍ਹਾਵਾ ਚੋਰੀ ਮਾਮਲੇ ਵਿੱਚ SIT ਨੇ ਮੰਗਲਵਾਰ ਨੂੰ ਆਪਣੀ ਜਾਂਚ ਰਿਪੋਰਟ ਸੂਬਾ ਸਰਕਾਰ ਨੂੰ ਸੌਂਪ ਦਿੱਤੀ ਹੈ। ਇਹ ਰਿਪੋਰਟ ਗ੍ਰਹਿ ਵਿਭਾਗ ਦੇ ਐਡੀਸ਼ਨਲ ਚੀਫ਼ ਸੈਕ੍ਰੇਟਰੀ ਸੰਜੇ ਪ੍ਰਸਾਦ ਨੂੰ ਸੌਂਪੀ ਗਈ ਹੈ। ਟੀਮ ਨੇ ਦੱਸਿਆ ਕਿ ਇਹ 20 ਪੰਨਿਆਂ ਦੀ ਸ਼ੁਰੂਆਤੀ ਰਿਪੋਰਟ ਹੈ। ਇਸ ਵਿੱਚ 150 ਲੋਕਾਂ ਤੋਂ ਪੁੱਛਗਿੱਛ ਦਾ ਵੇਰਵਾ ਹੈ।

ਸੀਐਮ ਯੋਗੀ ਆਦਿੱਤਿਆਨਾਥ ਵੱਲੋਂ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟ੍ਰਸਟ ਦੀ ਮੰਗ ‘ਤੇ ਤਿੰਨ ਮੈਂਬਰੀ ਐਸਆਈਟੀ (SIT) ਦਾ ਗਠਨ ਕੀਤਾ ਗਿਆ ਸੀ। ਐਸਆਈਟੀ ਨੇ ਅਯੁੱਧਿਆ ਵਿੱਚ ਛੇ ਦਿਨਾਂ ਤੱਕ ਰਹਿ ਕੇ ਜਾਂਚ ਕੀਤੀ। ਇਸ ਮਾਮਲੇ ਵਿੱਚ ਕਈ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ। ਹੁਣ ਇਸ ਮਾਮਲੇ ਵਿੱਚ ਸ਼ੁਰੂਆਤੀ ਜਾਂਚ ਰਿਪੋਰਟ ਸੌਂਪੇ ਜਾਣ ਦੀ ਗੱਲ ਸਾਹਮਣੇ ਆਈ ਹੈ।

ਅਯੁੱਧਿਆ ਦੇ ਰਾਮ ਮੰਦਰ ਵਿੱਚ ਚੜ੍ਹਾਵੇ ਦੀ ਚੋਰੀ ਦੀ ਜਾਂਚ ਲਈ ਗਠਿਤ ਐਸਆਈਟੀ ਨੇ ਆਪਣੀ ਸ਼ੁਰੂਆਤੀ ਰਿਪੋਰਟ ਵਧੀਕ ਮੁੱਖ ਸਕੱਤਰ (ਗ੍ਰਹਿ) ਅਤੇ ਮੁੱਖ ਮੰਤਰੀ ਦੇ ਸਕੱਤਰ ਸੰਜੇ ਪ੍ਰਸਾਦ ਨੂੰ ਸੌਂਪ ਦਿੱਤੀ ਹੈ। ਸਰਕਾਰ ਵੱਲੋਂ ਗਠਿਤ ਐਸਆਈਟੀ ਦੀ ਅਗਵਾਈ ਲਖਨਊ ਦੇ ਮੰਡਲ ਕਮਿਸ਼ਨਰ ਵਿਜੇ ਵਿਸ਼ਵਾਸ ਪੰਤ ਕਰ ਰਹੇ ਹਨ। ਟੀਮ ਦੇ ਹੋਰ ਮੈਂਬਰਾਂ ਵਿੱਚ ਆਈਜੀ ਕਿਰਨ ਐਸ. ਅਤੇ ਵਿੱਤ ਵਿਭਾਗ ਦੇ ਵਿਸ਼ੇਸ਼ ਸਕੱਤਰ ਨੀਲ ਰਤਨ ਸ਼ਾਮਲ ਹਨ।

ਸੂਤਰਾਂ ਮੁਤਾਬਕ, SIT ਨੇ ਪਿਛਲੇ 5 ਸਾਲਾਂ ਦੇ ਚੜ੍ਹਾਵੇ ਦਾ ਆਡਿਟ ਕਰਵਾਉਣ ਦੀ ਵੀ ਸਿਫ਼ਾਰਸ਼ ਕੀਤੀ ਹੈ। ਚੜ੍ਹਾਵੇ ਵਿੱਚ ਬੇਨਿਯਮੀਆਂ ਨੂੰ ਰੋਕਣ ਲਈ ਸੁਝਾਅ ਦਿੱਤੇ ਗਏ ਹਨ। ਟ੍ਰਸਟ ਦੇ ਅਹੁਦੇਦਾਰਾਂ ਦੀ ਭੂਮਿਕਾ ‘ਤੇ ਸਵਾਲ ਚੁੱਕੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਸੂਬਾ ਸਰਕਾਰ ਇਹ ਰਿਪੋਰਟ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਭੇਜੇਗੀ। ਇਸ ਤੋਂ ਬਾਅਦ ਗ੍ਰਹਿ ਮੰਤਰਾਲਾ ਤੈਅ ਕਰੇਗਾ ਕਿ ਟ੍ਰਸਟ ਦੇ ਕਿਹੜੇ ਮੈਂਬਰਾਂ ਨੂੰ ਰੱਖਿਆ ਜਾਵੇ ਜਾਂ ਹਟਾਇਆ ਜਾਵੇ।

By Rajeev Sharma

Leave a Reply

Your email address will not be published. Required fields are marked *