ਗੁਰਪ੍ਰੀਤ ਸਿੰਘ :- ਪੰਜਾਬ ਦੇ ਮਾਛੀਵਾੜਾ ਸਾਹਿਬ (Machhiwara Sahib) ਦੇ ਬੇਟ ਇਲਾਕੇ ਦੇ ਪਿੰਡ ਰੂੜੇਵਾਲ ਵਿਖੇ ਖੇਤਾਂ ’ਚ ਲੱਗੀ ਮੋਟਰ ਤੋਂ ਕਰੰਟ ਲੱਗਣ (electrocuted) ਕਾਰਨ ਨੌਜਵਾਨ ਕਿਸਾਨ ਦੀ ਮੌਤ ਹੋ ਗਈ ।
ਕੌਣ ਹੈ ਇਹ ਨੌਜਵਾਨ ਕਿਸਾਨ
ਪੰਜਾਬ ਦੇ ਮਾਛੀਵਾੜਾ ਦੇ ਬੇਟ ਇਲਾਕੇ ਦੇ ਪਿੰਡ ਰੂੜੇਵਾਲ ਵਿਖੇ ਜੋ ਖੇਤਾਂ ਵਿਚ ਲੱਗੀ ਮੋਟਰ ਤੋਂ ਕਰੰਟ ਲੱਗਣ ਦੇ ਕਾਰਨ ਨੌਜਵਾਨ ਕਿਸਾਨ ਦੀ ਮੌਤ (Death) ਹੋਈ ਹੈ ਦੀ ਪਛਾਣ ਮਨਵਿੰਦਰ ਸਿੰਘ (38) ਦੇ ਤੌਰ ‘ਤੇ ਹੋਈ ਹੈ । ਪ੍ਰਾਪਤ ਜਾਣਕਾਰੀ ਮੁਤਾਬਕ ਮਨਵਿੰਦਰ ਸਿੰਘ ਜੋ ਕਿ ਸ਼ਟਰਿੰਗ ਦੇ ਕੰਮ ਤੋਂ ਇਲਾਵਾ ਚਕੌਤੇ ’ਤੇ ਜ਼ਮੀਨ ਲੈ ਕੇ ਖੇਤੀਬਾੜੀ ਦੀ ਕੰਮ ਵੀ ਕਰਦਾ ਸੀ । ਮਨਵਿੰਦਰ ਕੱਲ੍ਹ ਸਵੇਰੇ ਜਦੋਂ ਉਹ ਖੇਤਾਂ ਵਿਚ ਮੋਟਰ ਚਲਾਉਣ ਗਿਆ ਤਾਂ ਉੱਥੇ ਲੱਗੀਆਂ ਤਾਰ੍ਹਾਂ ਤੋਂ ਉਸ ਨੂੰ ਕਰੰਟ ਲੱਗ ਗਿਆ । ਪਰਿਵਾਰਕ ਮੈਂਬਰਾਂ ਵਲੋਂ ਉਸ ਨੂੰ ਮਾਛੀਵਾੜਾ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ।
ਮ੍ਰਿਤਕ ਨੌਜਵਾਨ ਦੀ ਲਾਸ਼ ਪੋਸਟਮਾਰਟਮ ਲਈ ਮੋਰਚਰੀ ਵਿਚ ਰੱਖਵਾ ਦਿੱਤੀ ਹੈ
ਮਨਵਿੰਦਰ ਸਿੰਘ ਦੇ ਪਿਤਾ ਦੀ ਮੌਤ ਤੋਂ ਬਾਅਦ ਪਿਛਲੇ 35 ਸਾਲਾਂ ਤੋਂ ਆਪਣੇ ਨਾਨਕੇ ਪਿੰਡ ਰੂੜੇਵਾਲ ਵਿਖੇ ਰਹਿ ਰਿਹਾ ਸੀ ਜੋ ਕਿ ਆਪਣੇ ਪਿੱਛੇ ਪਤਨੀ ਤੋਂ ਇਲਾਵਾ 2 ਬੱਚੇ ਵੀ ਛੱਡ ਗਿਆ ਹੈ । ਮ੍ਰਿਤਕ ਮਨਵਿੰਦਰ ਸਿੰਘ ਦੀ ਮੌਤ ਕਾਰਨ ਪਿੰਡ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ । ਪੁਲਸ ਵਲੋਂ ਲਾਸ਼ ਦਾ ਪੋਸਟਮਾਰਟਮ (Postmortem) ਕਰਵਾਉਣ ਲਈ ਸਮਰਾਲਾ ਮੋਰਚਰੀ ਵਿਖੇ ਰਖਵਾ ਦਿੱਤਾ ਹੈ ।
