ਗੁਰਪ੍ਰੀਤ ਸਿੰਘ :- ਰਾਜ ਚੋਣ ਕਮਿਸ਼ਨ, ਪੰਜਾਬ ਵੱਲੋਂ ਹਰਪ੍ਰੀਤ ਸਿੰਘ ਜੱਗੀ ਆਈ.ਪੀ.ਐਸ. ਪੁਲਿਸ ਅਬਜ਼ਰਬਰ ਫਾਜ਼ਿਲਕਾ ਨਿਯੁਕਤ
ਫਾਜਿਲਕਾ, 3 ਜੁਲਾਈ
ਰਾਜ ਚੋਣ ਕਮਿਸ਼ਨ, ਪੰਜਾਬ ਵੱਲੋਂ ਜਲਾਲਾਬਾਦ(ਫਾਜਿਲਕਾ) ਨਗਰ ਕੌਂਸਲ ਚੋਣਾਂ-2026 ਨੂੰ ਮੁੱਖ ਰੱਖਦੇ ਹੋਏ ਸ. ਹਰਪ੍ਰੀਤ ਸਿੰਘ ਜੱਗੀ ਆਈਪੀਐਸ, ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ, ਆਰਥਕ ਅਪਰਾਧ ਸ਼ਾਖਾ, ਵਿਜੀਲੈਂਸ ਬਿਊਰੋ ਪੰਜਾਬ ਨੂੰ ਪੁਲਿਸ ਅਬਜਰਵਰ ਫਿਰੋਜ਼ਪੁਰ/ਫਾਜ਼ਿਲਕਾ ਰੇਂਜ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦਾ ਹੈਡਕੁਆਟਰ ਜ਼ਿਲ੍ਹਾ ਫਿਰੋਜਪੁਰ ਰਹੇਗਾ। ਉਨ੍ਹਾਂ ਦਾ ਕੰਟੈਕਟ ਨੰਬਰ 98144-32144 ਹੈ ਅਤੇ ਈ ਮੇਲ ਆਈ ਡੀ: Harpreet.singh144@punjabpolice.gov.in ਹੈ। ਉਨ੍ਹਾਂ ਜ਼ਿਲ੍ਹੇ ਦੇ ਸਾਰੇ ਵੋਟਰਾਂ ਨੂੰ ਬਿਨਾਂ ਕਿਸੇ ਡਰ, ਭੈਅ ਅਤੇ ਲਾਲਚ ਦੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਅਪੀਲ ਕੀਤੀ।
ਨਗਰ ਕੌਂਸਲ ਚੋਣਾਂ-2026: ਰਾਜ ਚੋਣ ਕਮਿਸ਼ਨ, ਪੰਜਾਬ ਵੱਲੋਂ ਹਰਪ੍ਰੀਤ ਸਿੰਘ ਜੱਗੀ ਆਈ.ਪੀ.ਐਸ. ਪੁਲਿਸ ਅਬਜ਼ਰਬਰ ਫਾਜ਼ਿਲਕਾ ਨਿਯੁਕਤ
