ਅਮਰੀਕਾ ‘ਚ ਭਾਰਤੀ ਮੂਲ ਦੀ ਮਹਿਲਾ ਦਾ ਗੋਲੀਆਂ ਮਾਰ ਕਤਲ, ਪਤੀ ਹੀ ਨਿਕਲਿਆ ਕਾਤਲ, ਪੁੱਤ ਨੂੰ ਵੀ ਨਾ ਬਖਸ਼ਿਆ

ਰਾਜੀਵ ਸ਼ਰਮਾ :- ਅਮਰੀਕਾ ਦੇ ਜਾਰਜੀਆ ਰਾਜ ਵਿੱਚ ਇੱਕ 56 ਸਾਲਾ ਵਿਅਕਤੀ ਨੇ ਕਥਿਤ ਤੌਰ ‘ਤੇ ਆਪਣੀ ਭਾਰਤੀ ਅਮਰੀਕੀ ਪਤਨੀ ਦਾ ਗੋਲੀਆਂ ਮਾਰ ਕੇ ਕਤਲ ਕਰਨ ਮਗਰੋਂ ਅਤੇ ਆਪਣੇ ਪੁੱਤ ‘ਤੇ ਵੀ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਉਥੇ ਹੀ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਮ੍ਰਿਤਕਾ ਦੇ ਪਤੀ ਕਿਰਕ ਬੀ. ਰਿਜ਼ੇਨ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਮੁਲਜ਼ਮ ‘ਤੇ ਕਤਲ, ਹਮਲੇ ਅਤੇ ਹਥਿਆਰ ਰੱਖਣ ਵਰਗੇ ਕਈ ਗੰਭੀਰ ਦੋਸ਼ ਲਗਾਏ ਗਏ ਹਨ। ਉਹ ਇਸ ਸਮੇਂ ਕੋਬ ਕਾਊਂਟੀ ਅਡਲਟ ਡਿਟੈਂਸ਼ਨ ਸੈਂਟਰ ਵਿੱਚ ਬਿਨਾਂ ਜ਼ਮਾਨਤ ਬਾਂਡ ਤੋਂ ਬੰਦ ਹੈ।

ਇਹ ਘਟਨਾ ਐਟਲਾਂਟਾ ਦੇ ਨੇੜੇ ਸਥਿਤ ਕੋਬ ਕਾਊਂਟੀ ਦੇ ਸਮਿਰਨਾ ਸ਼ਹਿਰ ਵਿੱਚ ਲੌਰੇਲ ਕ੍ਰੀਕ ਟ੍ਰੇਲ ‘ਤੇ ਸਥਿਤ ਇਕ ਘਰ ਵਿੱਚ ਵਾਪਰੀ। ਇਸ ਘਟਨਾ ਦੀ ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੀ ਪੁਲਸ ਨੂੰ 57 ਸਾਲਾ ਸ਼ੀਤਲ ਰਿਜ਼ੇਨ ਆਪਣੇ ਘਰ ਅੰਦਰੋਂ ਮ੍ਰਿਤਕ ਪਈ ਮਿਲੀ ਸੀ। ਉਸ ਨੂੰ ਗੋਲੀਆਂ ਲੱਗੀਆਂ ਹੋਈਆਂ ਸਨ। ਉਥੇ ਹੀ ਉਨ੍ਹਾਂ ਦਾ 23 ਸਾਲਾ ਪੁੱਤਰ, ਜੇਸਨ ਰਿਜ਼ੇਨ ਘਰ ਦੇ ਬਾਹਰ ਜ਼ਖਮੀ ਹਾਲਤ ਪਿਆ ਮਿਲਿਆ, ਜਿਸ ਨੂੰ ਐਮਰਜੈਂਸੀ ਟੀਮਾਂ ਦੁਆਰਾ ਤੁਰੰਤ ਹਸਪਤਾਲ ਪਹੁੰਚਾਇਆ ਗਿਆ।

ਪੁਲਸ ਅਜੇ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਅਜੇ ਤੱਕ ਕਤਲ ਦੇ ਅਸਲ ਕਾਰਨਾਂ ਦਾ ਖੁਲਾਸਾ ਨਹੀਂ ਹੋਇਆ ਹੈ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਹੁਣ ਜਨਤਾ ਨੂੰ ਕੋਈ ਹੋਰ ਖ਼ਤਰਾ ਨਹੀਂ ਹੈ। 

By Rajeev Sharma

Leave a Reply

Your email address will not be published. Required fields are marked *