ਹਰ ਅੰਦੋਲਨ ਦਾ ਭਾਰ ਪੰਜਾਬ ਨਹੀਂ ਚੁੱਕ ਸਕਦਾ: ਬੱਬੂ ਮਾਨ

ਗੁਰਪ੍ਰੀਤ ਸਿੰਘ :- ਪੰਜਾਬ ਗਾਇਕ ਬੱਬੂ ਮਾਨ ਨੇ ‘ਕਾਕਰੋਚ ਜਨਤਾ ਪਾਰਟੀ’ ਦੇ ਧਰਨਾ ਪ੍ਰਦਰਸ਼ਨ ਬਾਰੇ ਆਪਣੇ ਪ੍ਰਤੀਕਿਰਿਆ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਨੂੰ ਹਰ ਇੱਕ ਪ੍ਰਦਰਸ਼ਨ ‘ਚ ਸ਼ਾਮਲ ਹੋਣ ਦੀ ਲੋੜ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਨੂੰ ਹੁਣ ਦਿਮਾਗ ਨਾਲ ਕੰਮ ਲੈਣ ਤੇ ਰਾਜਨੀਤਿਕ ਆਗੂਆਂ ਵਾਂਗ ਫੈਸਲੇ ਲੈਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਇੱਕ ਪੌਡਕਾਸਟ ਦੌਰਾਨ ਇਹ ਟਿੱਪਣੀ ਕੀਤੀ ਹੈ। ਉਨ੍ਹਾਂ ਦੇ ਬਿਆਨ ਦੀ ਹੁਣ ਸੋਸ਼ਲ ਮੀਡੀਆ ‘ਤੇ ਕਾਫੀ ਚਰਚਾ ਹੋ ਰਹੀ ਹੈ।

ਬੱਬੂ ਮਾਨ ਨੂੰ ਸਵਾਲ ਕੀਤਾ ਗਿਆ ਕਿ ਕੀ ਪੰਜਾਬ ਪ੍ਰੋਗ੍ਰੈਸਿਵ ਪ੍ਰੋਟੈਸਟ (ਪ੍ਰਗਤੀਸ਼ੀਲ ਵਿਰੋਧ) ‘ਚ ਪੰਜਾਬ ਤੁਹਾਨੂੰ ਪਿੱਛ ਲੱਗਦਾ ਹੈ? ਜਿਵੇਂ ਕਿ ਪਹਿਲਾਂ ਕਿਸਾਨੀ ਅੰਦੋਲਨ ਹੋ ਚੁੱਕਾ ਹੈ। ਬੱਬੂ ਮਾਨ ਨੇ ਟਿੱਪਣੀ ਕੀਤੀ ਕਿ ਜੋ ਕਾਕਰੋਚ ਜਨਤਾ ਪਾਰਟੀ ਦਾ ਸੰਸਥਾਪਕ ਅਭਿਜੀਤ ਦੀਪਕੇ ਕਿਸਾਨੀ ਅੰਦੋਲਨ ‘ਚ ਆਇਆ ਸੀ? ਤੇ ਫਿਰ ਅਸੀਂ ਕਿਉਂ ਜਾਈਏ।

“ਪੰਜਾਬ ਨੇ ਠੇਕਾ ਥੋੜ੍ਹੀ ਲਿਆ ਹੈ”
ਬੱਬੂ ਮਾਨ ਨੂੰ ਕਿਹਾ ਗਿਆ ਕਿ ਜਿਵੇਂ ਨੀਟ ਯੂਜੀ ‘ਚ ਪੰਜਾਬ ਦੇ ਮੁੰਡੇ ਨੇ ਹੀ ਟੋਪ ਕੀਤਾ ਹੈ। ਇਸ ‘ਤੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਜ਼ਿਆਦਾਤਰ ਮੁੰਡੇ ਇੱਥੇ (ਵਿਦੇਸ਼ਾਂ) ‘ਚ ਆ ਚੁੱਕੇ ਹਨ ਤੇ ਜੇਕਰ ਉਹ ਇੱਥੇ ਆ ਗਏ ਹਨ ਤਾਂ ਫਿਰ ਅਸੀ ਕਿਸ ਲਈ ਲੜਾਈ ਕਰੀ ਜਾਣੀ ਹੈ। ਬੱਬੂ ਨੇ ਕਿਹਾ ਕਿ ਨਾਲੇ ਸਾਰੇ ਕੰਮਾਂ ਦਾ ਠੇਕਾ ਪੰਜਾਬ ਨੇ ਲਿਆ ਹੈ? ਪਹਿਲਾਂ ਪੰਜਾਬ ਨੇ ਅੰਗਰੇਜ਼ਾਂ ਨਾਲ ਲੜ ਕੇ 47 ਭੋਗਿਆ। ਭਗਤ ਸਿੰਘ ਤੇ ਕਰਤਾਰ ਸਿੰਘ ਸਰਾਭਾ ਸਾਬ੍ਹ ਲੱਗੇ ਰਹੇ। ਫਿਰ 84 ਗੱਲ ‘ਚ ਪੈ ਗਈ ਤੇ ਉਸ ਤੋਂ ਬਾਅਦ ਹਜ਼ਾਰਾਂ ਨੌਜਵਾਨ ਉਸ ਸਿਸਟਮ ਨਾਲ ਭਿੜਿਆ ਤੇ ਅਸੀਂ ਵੀ ਆਪਣੇ ਪੱਧਰ ‘ਤੇ ਵੀ ਸਿਸਟਮ ਖਿਲਾਫ਼ ਲੜਦੇ ਰਹੇ। ਹੁਣ ਪੰਜਾਬ ਨੇ ਠੇਕਾ ਥੋੜ੍ਹੀ ਲਿਆ ਹੈ।

“ਸਿਆਸੀ ਲੋਕਾਂ ਵਾਂਗ ਸਾਨੂੰ ਵੀ ਦਿਮਾਗ ਵਰਤਣਾ ਪਵੇਗਾ”
ਬੱਬੂ ਮਾਨ ਨੇ ਕਿਹਾ ਕਿ ਪੰਜਾਬ ਕੋਲ ਦਿਮਾਗ ਵੀ ਹੈ ਤੇ ਹੁਣ ਅਸੀਂ ਉਹ ਵਰਤਾਂਗੇ। ਜਿਵੇਂ ਬਾਕੀ ਸਿਆਸੀ ਲੋਕ ਦਿਮਾਗ ਵਰਤਦੇ ਹਨ, ਉਸੇ ਤਰੀਕੇ ਨਾਲ ਸਾਨੂੰ ਵੀ ਦਿਮਾਗ ਵਰਤਣਾ ਪਵੇਗਾ। ਅਸੀਂ ਹਰ ਗੱਲ ‘ਤੇ ਕਿਉਂ ਡਾਂਗ ਫੜ ਕੇ ਖੜ੍ਹੇ ਹਹੋ ਜਾਈਏ।

By Gurpreet Singh

Leave a Reply

Your email address will not be published. Required fields are marked *