ਰਾਜੀਵ ਸ਼ਰਮਾ :- ਰੁਜ਼ਗਾਰ ਦੀ ਭਾਲ ’ਚ ਵਿਦੇਸ਼ ਗਏ ਕਸਬਾ ਭਿਖੀਵਿੰਡ ਦੇ 28 ਸਾਲਾ ਨੌਜਵਾਨ ਦੀ ਕੈਨੇਡਾ ’ਚ ਸੜਕ ਹਾਦਸੇ ’ਚ ਮੌਤ ਹੋ ਗਈ। ਮਿ੍ਰਤਕ ਨੌਜਵਾਨ ਉਮੰਗ ਸਿੰਘ ਧਵਨ ਦੇ ਪਿਤਾ ਪ੍ਰਦੀਪ ਧਵਨ ਨੇ ਦੱਸਿਆ ਕਿ ਉਨ੍ਹਾਂ ਦੇ ਦੋ ਪੁੱਤਰ ਹਨ ਦੋਵੇਂ ਕੈਨੇਡਾ ਦੇ ਵਿਨੀਪੈਗ ’ਚ ਰਹਿੰਦੇ ਹਨ। ਵੱਡਾ ਪੁੱਤਰ ਉਮੰਗ 2017 ’ਚ ਵਰਕ ਪਰਮਿਟ ’ਤੇ ਕੈਨੇਡਾ ਗਿਆ ਸੀ, ਜੋ ਹੁਣ ਪੀਆਰ ਹੋ ਚੁੱਕਾ ਸੀ। ਉਹ ਉੱਥੇ ਟਰਾਲਾ ਚਲਾਉਂਦਾ ਸੀ। ਸੋਮਵਾਰ ਦੇਰ ਰਾਤ ਉਨ੍ਹਾਂ ਨੂੰ ਫੋਨ ’ਤੇ ਸੂਚਨਾ ਮਿਲੀ ਕਿ ਵਿਨੀਪੈਗ ਤੋਂ ਰੇਜ਼ਾਈਨਾ ਟ੍ਰਾਲਾ ਲੈ ਕੇ ਜਾਂਦੇ ਸਮੇਂ ਸੜਕ ਹਾਦਸੇ ’ਚ ਉਮੰਗ ਦੀ ਮੌਤ ਹੋ ਗਈ। ਹਾਦਸੇ ਤੋਂ ਕੁਝ ਸਮਾਂ ਪਹਿਲਾਂ ਪੁੱਤਰ ਨਾਲ ਫੋਨ ’ਤੇ ਗੱਲ ਹੋਈ ਸੀ।
ਵਿਦੇਸ਼ੋਂ ਆਈ ਕਾਲਜਾ ਚੀਰਨ ਵਾਲੀ ਖਬਰ, ਤਰਨਤਾਰਨ ਦੇ ਨੌਜਵਾਨ ਦੀ ਕੈਨੇਡਾ ’ਚ ਸੜਕ ਹਾਦਸੇ ਦੌਰਾਨ ਮੌਤ, ਸਦਮੇ ‘ਚ ਪਰਿਵਾਰ
