ਰਾਜੀਵ ਸ਼ਰਮਾ :- ‘ਲਗਾਨ’ ਅਤੇ ‘ਗਜਨੀ’ ਵਰਗੀਆਂ ਮਸ਼ਹੂਰ ਬਾਲੀਵੁੱਡ ਫਿਲਮਾਂ ਵਿੱਚ ਕੁਝ ਯਾਦਗਾਰੀ ਪ੍ਰਦਰਸ਼ਨਾਂ ਲਈ ਜਾਣੇ ਜਾਂਦੇ ਦਿੱਗਜ ਅਦਾਕਾਰ ਪ੍ਰਦੀਪ ਰਾਵਤ ਦਾ 74 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਜਿਵੇਂ ਹੀ ਖਬਰ ਸਾਹਮਣੇ ਆਈ, ਮਨੋਰੰਜਨ ਜਗਤ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਵਿੱਚ ਸੋਗ ਦੀ ਲਹਿਰ ਦੌੜ ਪਈ।
ਦੱਸਿਆ ਜਾ ਰਿਹਾ ਹੈ ਕਿ ਅਦਾਕਾਰ ਪਿਛਲੇ ਲੰਬੇ ਸਮੇਂ ਤੋਂ ਬਲੱਡ ਕੈਂਸਰ ਨਾਲ ਜੂਝ ਰਹੇ ਸਨ। ਇਹ ਵੀ ਦੱਸਿਆ ਜਾ ਰਿਹਾ ਕਿ ਦਿਹਾਂਤ ਤੋਂ ਕੁੱਜ ਸਮਾਂ ਪਹਿਲਾਂ ਹੀ ਪ੍ਰਦੀਪ ਹਸਪਤਾਲ ਵਿੱਚ ਦਾਖਲ ਹੋਏ ਸਨ। ਉਨ੍ਹਾਂ ਦੇ ਕਰੀਅਰ ਦੀ ਗੱਲ ਕਰੀਏ ਤਾਂ 3 ਦਹਾਕੇ ਤੋਂ ਵੱਧ ਲੰਬੇ ਕਰੀਅਰ ਦੌਰਾਨ ਰਾਵਤ ਨੇ ਹਿੰਦੀ, ਤੇਲਗੂ, ਤਾਮਿਲ, ਕੰਨੜ ਅਤੇ ਮਲਿਆਲਮ ਸਮੇਂ ਕਈ ਭਾਸ਼ਾਵਾਂ ਦੀਆਂ ਫਿਲਮਾਂ ਵਿੱਚ ਕੰਮ ਕੀਤਾ।
ਆਲ ਇੰਡੀਅਨ ਸਿਨੇ ਵਰਕਰਜ਼ ਐਸੋਸੀਏਸ਼ਨ (AICWA) ਨੇ ਮਰਹੂਮ ਅਦਾਕਾਰ ਪ੍ਰਦੀਪ ਰਾਵਤ ਦੇ ਦਿਹਾਂਤ ‘ਤੇ ਹਮਦਰਦੀ ਜਤਾਈ ਹੈ। ਐਸੋਸੀਏਸ਼ਨ ਨੇ ਇਕ ਬਿਆਨ ਵਿੱਚ ਕਿਹਾ, ਆਪਣੀ ਦਮਦਾਰ ਸਕ੍ਰੀਮ ਮੌਜੂਦਗੀ ਨਾਲ, ਉਨ੍ਹਾਂ ਨੇ ਬਾਲੀਵੁੱਡ ਦੇ ਕਈ ਦਿੱਗਜ ਕਮੇਡੀਅਨ ਅਤੇ ਅਦਾਕਾਰਾਂ ਨਾਲ ਕੁੱਝ ਸਭ ਤੋਂ ਯਾਦਗਾਰ ਵਿਲੇਨ ਵਾਲੇ ਕਿਰਦਾਰ ਨਿਭਾਏ। ਭਾਰਤੀ ਸਿਨੇਮਾ ਵਿੱਚ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਅਤੇ ਅਹਿਮ ਯੋਗਦਾਰ ਨੂੰ ਫਿਲਮ ਪ੍ਰੇਮੀ ਪੀੜ੍ਹੀਆਂ ਤੱਕ ਯਾਦ ਰੱਖਣਗੇ। ਇਨ੍ਹਾਂ ਪ੍ਰਤਿਭਾਸ਼ਾਲੀ ਅਤੇ ਸਨਮਾਨਿਤ ਕਲਾਕਾਰ ਨੂੰ ਗੁਆਉਣਾ ਸੱਚਮੁੱਚ ਦਿਲ ਤੋੜਨ ਵਾਲਾ ਹੈ। ਪ੍ਰਮਾਤਮਾ ਉਨ੍ਹਾਂ ਦੇ ਆਤਮਾ ਨੂੰ ਸ਼ਾਂਤੀ ਦੇਵੇ।
