ਸੋਨੇ ਅਤੇ ਚਾਂਦੀ ਦੇ ਭਾਅ ਫੇਰ ਵੀ ਚੜ੍ਹਨ ਲੱਗੇ ਅਸਮਾਨੀ, ਜਾਣੋ ਅੱਜ ਦੇ ਤਾਜ਼ਾ ਰੇਟ

ਗੁਰਪ੍ਰੀਤ ਸਿੰਘ :- ਸਰਾਫਾ ਬਾਜ਼ਾਰ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਲਗਾਤਾਰ ਦੂਜੇ ਸੈਸ਼ਨ ਵਿੱਚ ਤੇਜ਼ੀ ਦਰਜ ਕੀਤੀ ਗਈ ਹੈ। ਖੁਦਰਾ ਵਿਕਰੇਤਾਵਾਂ ਅਤੇ ਸਟਾਕਿਸਟਾਂ ਵੱਲੋਂ ਖਰੀਦ ਵਧਣ ਕਾਰਨ ਅੱਜ ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ ਵਿੱਚ ਸੋਨਾ 2,000 ਰੁਪਏ ਮਹਿੰਗਾ ਹੋ ਕੇ 1,58,800 ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ।

99.9 ਫੀਸਦੀ ਸ਼ੁੱਧਤਾ ਵਾਲੇ (24 ਕੈਰੇਟ) ਸੋਨੇ ਦੀ ਕੀਮਤ ਸੋਮਵਾਰ ਦੇ 1,56,800 ਰੁਪਏ ਦੇ ਬੰਦ ਭਾਅ ਤੋਂ ਅੱਜ ਸਵੇਰੇ 2,000 ਰੁਪਏ ਵਧ ਕੇ 1,58,800 ਰੁਪਏ ਪ੍ਰਤੀ 10 ਗ੍ਰਾਮ ਹੋ ਗਈ ਹੈ। ਅੱਜ ਵੱਖ-ਵੱਖ ਸ਼ਹਿਰਾਂ ਜਿਵੇਂ ਕਿ ਦਿੱਲੀ, ਮੁੰਬਈ, ਕੋਲਕਾਤਾ, ਚੇਨਈ, ਪਟਨਾ, ਲਖਨਊ, ਲੁਧਿਆਣਾ, ਚੰਡੀਗੜ੍ਹ, ਜੈਪੁਰ, ਅਹਿਮਦਾਬਾਦ, ਬੈਂਗਲੁਰੂ ਅਤੇ ਹੈਦਰਾਬਾਦ ‘ਚ 24 ਕੈਰੇਟ ਸੋਨੇ ਦੀ ਕੀਮਤ (10 ਗ੍ਰਾਮ) 1,58,800 ਰੁਪਏ ਪ੍ਰਤੀ 10 ਗ੍ਰਾਮ ਹੈ।

ਅਖਿਲ ਭਾਰਤੀ ਸਰਾਫਾ ਸੰਘ ਮੁਤਾਬਕ ਦੋ ਸੈਸ਼ਨਾਂ ਤੱਕ 2,40,000 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਸਥਿਰ ਰਹਿਣ ਤੋਂ ਬਾਅਦ ਅੱਜ ਚਾਂਦੀ ਦੀ ਕੀਮਤ ਵਿੱਚ ਵੀ 730 ਰੁਪਏ ਦਾ ਵਾਧਾ ਹੋਇਆ ਹੈ। ਚਾਂਦੀ ਹੁਣ 2,40,730 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਪਹੁੰਚ ਗਈ ਹੈ। ਵਿਸ਼ਵ ਪੱਧਰ ’ਤੇ ਹਾਜ਼ਰ ਸੋਨੇ ਦੀ ਕੀਮਤ 0.5 ਫੀਸਦੀ ਘਟ ਕੇ 4,394.57 ਡਾਲਰ ਪ੍ਰਤੀ ਔਂਸ ਰਹੀ, ਜਦਕਿ ਚਾਂਦੀ ਦੀ ਕੀਮਤ ਇੱਕ ਫੀਸਦੀ ਤੋਂ ਕੁਝ ਜ਼ਿਆਦਾ ਦੀ ਗਿਰਾਵਟ ਨਾਲ 65.08 ਡਾਲਰ ਪ੍ਰਤੀ ਔਂਸ ’ਤੇ ਆ ਗਈ।

ਮਾਹਿਰਾਂ ਮੁਤਾਬਕ ਪੱਛਮੀ ਏਸ਼ੀਆ ਵਿੱਚ ਸਪਲਾਈ ਸਬੰਧੀ ਚਿੰਤਾਵਾਂ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਤੇਜ਼ੀ ਨੇ ਸੋਨੇ ਨੂੰ ਪ੍ਰਭਾਵਿਤ ਕੀਤਾ ਹੈ। ਇਸ ਦੇ ਨਾਲ ਹੀ ਅਮਰੀਕੀ ਬਾਂਡ ਯੀਲਡ ਵਿੱਚ ਮਜ਼ਬੂਤੀ ਅਤੇ ਕੁਝ ਮੁਨਾਫਾਵਸੂਲੀ ਕਾਰਨ ਚਾਂਦੀ ਦੀਆਂ ਕੀਮਤਾਂ ਵਿੱਚ ਕਮੀ ਦਰਜ ਕੀਤੀ ਗਈ।

ਦੱਸ ਦਈਏ ਕਿ ਗਹਿਣਿਆਂ ਦੀ ਦੁਕਾਨ ’ਤੇ ਮਿਲਣ ਵਾਲਾ ਅਸਲ ਰਿਟੇਲ ਭਾਅ GST, ਮੇਕਿੰਗ ਚਾਰਜ ਅਤੇ ਸਥਾਨਕ ਮਾਰਕੀਟ ਰੇਟ ਕਾਰਨ ਇਨ੍ਹਾਂ ਸਰਾਫਾ ਦਰਾਂ ਤੋਂ ਵੱਖ ਹੋ ਸਕਦਾ ਹੈ।

By Gurpreet Singh

Leave a Reply

Your email address will not be published. Required fields are marked *