ਰਾਜੀਵ ਸ਼ਰਮਾ :- ਪੇਰੂ ਦੇ ਦੱਖਣੀ ਹਿੱਸੇ ਵਿੱਚ ਵੀਰਵਾਰ ਨੂੰ 6.7 ਤੀਬਰਤਾ ਦਾ ਜ਼ਬਰਦਸਤ ਭੂਚਾਲ ਆਇਆ। ਫਿਲਹਾਲ ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਮਿਲੀ ਹੈ।
ਭੂਚਾਲ ਦਾ ਕੇਂਦਰ ਆਯਾਕੂਚੋ ਖੇਤਰ ਦੇ ਪੈਰਿਨਾਕੋਚਾਸ ਸੂਬੇ ਵਿੱਚ ਉਪਾਹੁਆਚੋ ਸ਼ਹਿਰ ਤੋਂ ਕਰੀਬ 38 ਕਿਲੋਮੀਟਰ ਉੱਤਰ-ਪੱਛਮ ਵੱਲ ਦੱਸਿਆ ਗਿਆ ਹੈ। ਇਸ ਦੀ ਡੂੰਘਾਈ ਜ਼ਮੀਨ ਤੋਂ ਲਗਭਗ 66.7 ਕਿਲੋਮੀਟਰ ਹੇਠਾਂ ਸੀ। ਭੂਚਾਲ ਦੇ ਝਟਕੇ ਦੱਖਣੀ ਪੇਰੂ ਦੇ ਕਈ ਇਲਾਕਿਆਂ ਵਿੱਚ ਮਹਿਸੂਸ ਕੀਤੇ ਗਏ, ਜਿਨ੍ਹਾਂ ‘ਚ ਇੰਕਾ ਅਤੇ ਅਰੇਕਿਪਾ ਸ਼ਾਮਿਲ ਹਨ ਜਿੱਥੇ ਲੋਕਾਂ ਨੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ। ਹਾਲਾਂਕਿ, ਅਜੇ ਤੱਕ ਕਿਸੇ ਵੱਡੇ ਨੁਕਸਾਨ ਦੀ ਰਿਪੋਰਟ ਸਾਹਮਣੇ ਨਹੀਂ ਆਈ ਹੈ।
