ਹੱਥਾਂ ਨਾਲ ਟੁੱਟਦੀ ਸੜਕ’ ਵਾਲੀ ਵੀਡੀਓ ਫ਼ਰਜ਼ੀ: ਈ ਟੀ ਓ

ਗੁਰਪ੍ਰੀਤ ਸਿੰਘ :- ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ ਟੀ ਓ ਨੇ ਬਠਿੰਡਾ ਦੀ ਸੜਕ ਨੂੰ ਹੱਥਾਂ ਨਾਲ ਟੁੱਟਦਾ ਦਿਖਾਉਣ ਵਾਲੀ ਵਾਇਰਲ ਵੀਡੀਓ ਨੂੰ ਫ਼ਰਜ਼ੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਕੋਲ ਸਰਕਾਰ ਖ਼ਿਲਾਫ਼ ਕੋਈ ਠੋਸ ਮੁੱਦਾ ਨਹੀਂ ਹੈ, ਇਸ ਲਈ ਉਹ ਗੁਮਰਾਹਕੁੰਨ ਪ੍ਰਚਾਰ ਦਾ ਸਹਾਰਾ ਲੈ ਰਹੀਆਂ ਹਨ।

ਈ ਟੀ ਓ ਨੇ ਕਿਹਾ ਕਿ ਉਨ੍ਹਾਂ ਨੇ ਬੀਤੇ ਦਿਨ ਪ੍ਰੈੱਸ ਕਾਨਫਰੰਸ ਦੌਰਾਨ ਸਥਾਨਕ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨੂੰ ਕਥਿਤ ਚੁਣੌਤੀ ਦਿੱਤੀ ਸੀ ਕਿ ਉਹ ਸੜਕ ਦੀ ਚੈਕਿੰਗ ਮੌਕੇ ਹਾਜ਼ਰ ਰਹਿਣ। ਉਨ੍ਹਾਂ ਦਾਅਵਾ ਕੀਤਾ ਕਿ ਅੱਜ ਉਹ ਖ਼ੁਦ ਮੌਕੇ ’ਤੇ ਪੁੱਜੇ, ਪਰ ਦੋਵੇਂ ਆਗੂ ਉੱਥੇ ਨਹੀਂ ਆਏ।

ਉਨ੍ਹਾਂ ਮਾਈਸਰਖਾਨਾ-ਤਿੱਤਰਸਰ ਸਾਹਿਬ ਸੜਕ ਦਾ ਨਿਰੀਖਣ ਕੀਤਾ ਅਤੇ ਕੰਮ ’ਤੇ ਤਸੱਲੀ ਪ੍ਰਗਟਾਈ। ਇਸ ਤੋਂ ਇਲਾਵਾ ਕੋਟਭਾਰਾ ਤੋਂ ਰਾਮਗੜ੍ਹ ਭੂੰਦੜ ਸੜਕ ਦੀ ਵੀ ਜਾਂਚ ਕੀਤੀ ਗਈ। ਇੱਥੋਂ ਕੁਆਲਿਟੀ ਕੰਟਰੋਲ ਕੇਂਦਰ ਪਟਿਆਲਾ ਵੱਲੋਂ ਸੜਕ ਦਾ ਨਮੂਨਾ ਲਿਆ ਗਿਆ। ਈ ਟੀ ਓ ਨੇ ਕਿਹਾ ਕਿ ਸੜਕ ਨਿਰਮਾਣ ਵਿੱਚ ਕੋਈ ਊਣਤਾਈ ਮਿਲੀ, ਤਾਂ ਸਬੰਧਤ ਠੇਕੇਦਾਰ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਦੇ ਟੈਕਸ ਦਾ ਇੱਕ-ਇੱਕ ਪੈਸਾ ਪਾਰਦਰਸ਼ਤਾ ਨਾਲ ਖਰਚਿਆ ਜਾ ਰਿਹਾ ਹੈ।

ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸੂਬੇ ਵਿੱਚ 45 ਹਜ਼ਾਰ ਕਿਲੋਮੀਟਰ ਸੜਕਾਂ ਦਾ ਨਿਰਮਾਣ ਤੇ ਨਵੀਨੀਕਰਨ ਕੀਤਾ ਜਾ ਰਿਹਾ ਹੈ।

By Gurpreet Singh

Leave a Reply

Your email address will not be published. Required fields are marked *