ਇਸਲਾਮਾਬਾਦ ਦੇ ਸਰਕਾਰੀ ਹਸਪਤਾਲ ‘ਚ ਲੱਗੀ ਅੱਗ; 15 ਨਵਜੰਮੇ ਬੱਚਿਆਂ ਦੀ ਮੌਤ

ਰਾਜੀਵ ਸ਼ਰਮਾ :- ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੇ ਇੱਕ ਹਸਪਤਾਲ ਵਿੱਚ ਬੁੱਧਵਾਰ ਨੂੰ ਅੱਗ ਲੱਗਣ ਕਾਰਨ ਪੰਦਰਾਂ ਨਵਜੰਮੇ ਬੱਚਿਆਂ ਦੀ ਮੌਤ ਹੋ ਗਈ। ਇਹ ਘਟਨਾ ਪਾਕਿਸਤਾਨ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (PIMS) ਦੇ ਗਾਇਨੀਕੋਲੋਜੀ ਵਾਰਡ ਦੀ ਨਰਸਰੀ ਵਿੱਚ ਵਾਪਰੀ।

ਅਧਿਕਾਰੀਆਂ ਅਨੁਸਾਰ, ਘਟਨਾ ਦੇ ਸਮੇਂ ਨਰਸਰੀ ਵਿੱਚ 16 ਨਵਜੰਮੇ ਬੱਚੇ ਦਾਖਲ ਸਨ। ਇਨ੍ਹਾਂ ਵਿੱਚੋਂ ਸਿਰਫ਼ ਇੱਕ ਬੱਚੇ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਸਕਿਆ, ਜਦੋਂ ਕਿ 15 ਦੀ ਮੌਤ ਹੋ ਗਈ। ਬਚਾਅ ਅਧਿਕਾਰੀਆਂ ਦੇ ਅਨੁਸਾਰ, ਅੱਗ ਹਸਪਤਾਲ ਦੀ ਨਰਸਰੀ ਦੇ ਅੰਦਰ ਏਅਰ ਕੰਡੀਸ਼ਨਰ ਕੰਪ੍ਰੈਸਰ ਫਟਣ ਤੋਂ ਬਾਅਦ ਲੱਗੀ। ਅੱਗ ਤੇਜ਼ੀ ਨਾਲ ਫੈਲ ਗਈ, ਜਿਸ ਨਾਲ ਵਾਰਡ ਧੂੰਏਂ ਨਾਲ ਭਰ ਗਿਆ।

ਅੱਗ ਲੱਗਣ ਦੀ ਸੂਚਨਾ ਮਿਲਣ ‘ਤੇ ਬਚਾਅ ਟੀਮਾਂ ਮੌਕੇ ਤੇ ਪਹੁੰਚੀਆਂ ਅਤੇ ਬਚਾਅ ਕਾਰਜ ਸ਼ੁਰੂ ਕੀਤੇ। ਬਚਾਅ ਕਾਰਜ ਲਈ ਛੇ ਫਾਇਰ ਇੰਜਣ ਅਤੇ ਚਾਰ ਐਂਬੂਲੈਂਸਾਂ ਤਾਇਨਾਤ ਕੀਤੀਆਂ ਗਈਆਂ ਸਨ। ਫਾਇਰਫਾਈਟਰਜ਼ ਨੇ ਅੱਗ ਤੇ ਕਾਬੂ ਪਾਇਆ, ਜਿਸ ਤੋਂ ਬਾਅਦ ਅੱਗ ਨੂੰ ਦੁਬਾਰਾ ਭੜਕਣ ਤੋਂ ਰੋਕਣ ਲਈ ਮੌਕੇ ‘ਤੇ ਕੂਲਿੰਗ ਆਪ੍ਰੇਸ਼ਨ ਕੀਤਾ ਗਿਆ ਹੈ।

ਪ੍ਰਸ਼ਾਸਨ ਅਨੁਸਾਰ ਕਮੇਟੀ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਪਤਾ ਲਗਾਏਗੀ ਅਤੇ ਇਹ ਵੀ ਜਾਂਚ ਕਰੇਗੀ ਕਿ ਇਹ ਘਟਨਾ ਕਿਹੜੇ ਹਾਲਾਤਾਂ ਵਿੱਚ ਵਾਪਰੀ ਅਤੇ ਕੀ ਹਸਪਤਾਲ ਦੇ ਸੁਰੱਖਿਆ ਪ੍ਰਬੰਧ ਵਿੱਚ ਕੋਈ ਕਮੀ ਸੀ।

By Rajeev Sharma

Leave a Reply

Your email address will not be published. Required fields are marked *