GCCBA-50 ‘ਚ ‘ਯੂਨੀਵਰਸਲ ਹਿਊਮਨ ਵੈਲਿਊਜ਼: ਪ੍ਰੋਫੈਸ਼ਨਲ ਐਥਿਕਸ ਵੱਲ ਇੱਕ ਯਾਤਰਾ’ ਵਰਕਸ਼ਾਪ ਦਾ ਆਗਾਜ਼

ਚੰਡੀਗੜ੍ਹ, 11 ਸਤੰਬਰ (ਗੁਰਪ੍ਰੀਤ ਸਿੰਘ) : ਗਵਰਨਮੈਂਟ ਕਾਲਜ ਆਵ੍ ਕਮਰਸ ਐਂਡ ਬਿਜ਼ਨਸ ਐਡਮਿਨਿਸਟ੍ਰੇਸ਼ਨ (ਜੀਸੀਸੀਬੀਏ), ਸੈਕਟਰ 50, ਚੰਡੀਗੜ੍ਹ ਵਿਖੇ ਅੱਜ “ਯੂਨੀਵਰਸਲ ਹਿਊਮਨ ਵੈਲਿਊਜ਼: ਪ੍ਰੋਫੈਸ਼ਨਲ ਐਥਿਕਸ ਵੱਲ ਇੱਕ ਯਾਤਰਾ” ਵਿਸ਼ੇ ‘ਤੇ ਦੋ ਦਿਨਾਂ ਦੀ ਵਰਕਸ਼ਾਪ ਦਾ ਉਦਘਾਟਨ ਕੀਤਾ ਗਿਆ। ਇਹ ਵਰਕਸ਼ਾਪ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ‘ਡਾਇਰੈਕਟੋਰੇਟ ਆਵ੍ ਕਰੀਕੁਲਮ ਡਿਵੈਲਪਮੈਂਟ ਐਂਡ ਕੰਟੀਨਿਊਇੰਗ ਐਜੂਕੇਸ਼ਨ'(ਡੀਸੀਡੀਸੀ) ਵੱਲੋਂ ਸਪਾਂਸਰ ਕੀਤੀ ਗਈ ਹੈ। ਉਦਘਾਟਨੀ ਸਮਾਰੋਹ ਵਿੱਚ ਖੇਤਰ ਭਰ ਤੋਂ ਲਗਭਗ 110 ਪ੍ਰਤੀਭਾਗੀਆਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚ ਕਰੀਬ 33 ਵਿਦਿਆਰਥੀ ਅਤੇ ਲਗਭਗ 70 ਸਿੱਖਿਆ ਸ਼ਾਸਤਰੀ (ਅਕਾਦਮਿਕ ਮਾਹਰ) ਸ਼ਾਮਲ ਸਨ।

ਨਿਟਰ (ਐੱਨਆਈਟੀਟੀਟੀਆਰ), ਚੰਡੀਗੜ੍ਹ ਦੇ ਡਾਇਰੈਕਟਰ ਪ੍ਰੋਫੈਸਰ (ਡਾ.) ਭੋਲਾ ਰਾਮ ਗੁਰਜਰ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਸਨ। ਉਦਘਾਟਨੀ ਸੈਸ਼ਨ ਦੇ ਦੌਰਾਨ ਬੂਟੇ ਲਗਾਉਣ, ਫੁੱਲਾਂ ਦੇ ਗੁਲਦਸਤਿਆਂ ਨਾਲ ਸੁਆਗਤ ਕਰਨ ਅਤੇ ‘ਦੀਪ ਸ਼ਿਖਾ’ (ਜੋਤੀ) ਜਗਾਉਣ ਦੀ ਰਸਮ ਅਦਾ ਕੀਤੀ ਗਈ। ਗਵਰਨਮੈਂਟ ਕਾਲਜ ਆਵ੍ ਕਮਰਸ ਐਂਡ ਬਿਜ਼ਨਸ ਐਡਮਿਨਿਸਟ੍ਰੇਸ਼ਨ (ਜੀਸੀਸੀਬੀਏ), ਸੈਕਟਰ 50, ਚੰਡੀਗੜ੍ਹ ਦੇ ਪ੍ਰਿੰਸੀਪਲ ਡਾ. ਸੰਗਮ ਕਪੂਰ ਨੇ ਹਾਜ਼ਰੀਨ ਦਾ ਸੁਆਗਤ ਕੀਤਾ। ਇਸ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਦੇ ਉਚੇਰੀ ਸਿੱਖਿਆ ਵਿਭਾਗ ਦੇ ਡਾਇਰੈਕਟਰ ਸੁਸ਼੍ਰੀ ਪਾਲਿਕਾ ਅਰੋੜਾ, ਪੀਸੀਐੱਸ ਅਤੇ ਗਵਰਨਮੈਂਟ ਕਾਲਜ ਆਵ੍ ਕਮਰਸ ਐਂਡ ਬਿਜ਼ਨਸ ਐਡਮਿਨਿਸਟ੍ਰੇਸ਼ਨ (ਜੀਸੀਸੀਬੀਏ), ਸੈਕਟਰ 50, ਚੰਡੀਗੜ੍ਹ ਦੇ ਡੀਨ ਪ੍ਰੋਫੈਸਰ ਪੂਨਮ ਅਗਰਵਾਲ ਨੇ ਸੰਬੋਧਨ ਕੀਤਾ। ਪ੍ਰੋਫੈਸਰ ਗੁਰਜਰ ਨੇ ਪ੍ਰਧਾਨਗੀ ਭਾਸ਼ਣ ਦਿੱਤਾ। ਇਸ ਅਵਸਰ ‘ਤੇ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਅਮਰਪ੍ਰੀਤ ਸਿੰਘ ਸਿਝਰ ਅਤੇ ਹੋਰ ਫੈਕਲਟੀ ਮੈਂਬਰ ਵੀ ਮੌਜੂਦ ਸਨ। ਉਦਘਾਟਨੀ ਸੈਸ਼ਨ ਦਾ ਸਮਾਪਨ ਸਨਮਾਨ ਸਮਾਰੋਹ ਅਤੇ ਸਮੂਹਿਕ ਤਸਵੀਰ ਖਿਚਵਾਉਣ ਨਾਲ ਹੋਇਆ।

ਮੁੱਖ ਮਹਿਮਾਨ ਪ੍ਰੋਫੈਸਰ (ਡਾ.) ਭੋਲਾ ਰਾਮ ਗੁਰਜਰ ਨੇ ਕਿਹਾ, “ਪੇਸ਼ੇਵਰ ਦਕਸ਼ਤਾ ਤਦੇ ਸਾਰਥਕ ਹੁੰਦੀ ਹੈ, ਜਦੋਂ ਉਹ ਮਾਨਵੀ ਕਦਰਾਂ-ਕੀਮਤਾਂ ‘ਤੇ ਅਧਾਰਤ ਹੋਵੇ। ਅਜਿਹੀਆਂ ਵਰਕਸ਼ਾਪਾਂ ਨੌਜਵਾਨਾਂ ਨੂੰ ਯੋਗਤਾ ਦੇ ਨਾਲ-ਨਾਲ ਚਰਿੱਤਰ ਨਿਰਮਾਣ ਵਿੱਚ ਵੀ ਸਹਾਇਤਾ ਕਰਦੀਆਂ ਹਨ।”

ਚੰਡੀਗੜ੍ਹ ਪ੍ਰਸ਼ਾਸਨ ਦੇ ਉਚੇਰੀ ਸਿੱਖਿਆ ਵਿਭਾਗ ਦੇ ਡਾਇਰੈਕਟਰ ਸੁਸ਼੍ਰੀ ਪਾਲਿਕਾ ਅਰੋੜਾ, ਪੀਸੀਐੱਸ ਨੇ ਕਿਹਾ, “ਉਚੇਰੀ ਸਿੱਖਿਆ ਸੰਸਥਾਵਾਂ ਨੂੰ ਗਿਆਨ ਦੇ ਨਾਲ-ਨਾਲ ਨੈਤਿਕਤਾ ਅਤੇ ਸੰਵੇਦਨਸ਼ੀਲਤਾ ਨੂੰ ਵੀ ਹੁਲਾਰਾ ਦੇਣਾ ਚਾਹੀਦਾ ਹੈ। ਇਹ ਵਰਕਸ਼ਾਪ ਇਸ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।”

ਗਵਰਨਮੈਂਟ ਕਾਲਜ ਆਵ੍ ਕਮਰਸ ਐਂਡ ਬਿਜ਼ਨਸ ਐਡਮਿਨਿਸਟ੍ਰੇਸ਼ਨ (ਜੀਸੀਸੀਬੀਏ), ਸੈਕਟਰ 50, ਚੰਡੀਗੜ੍ਹ ਦੇ ਪ੍ਰਿੰਸੀਪਲ ਡਾ. ਸੰਗਮ ਕਪੂਰ ਨੇ ਕਿਹਾ, “ਵਿਦਿਆਰਥੀਆਂ ਨੂੰ ਕਦਰਾਂ-ਕੀਮਤਾਂ ‘ਤੇ ਅਧਾਰਿਤ ਸਿੱਖਿਆ ਪ੍ਰਦਾਨ ਕਰਨਾ ਸਾਡਾ ਨਿਰੰਤਰ ਪ੍ਰਯਾਸ ਹੈ, ਤਾਕਿ ਉਹ ਜ਼ਿੰਮੇਦਾਰ ਪੇਸ਼ੇਵਰ ਅਤੇ ਨਾਗਰਿਕ ਬਣ ਸਕਣ।”

ਜੀਸੀਸੀਬੀਏ-50 ਦੇ ਡੀਨ ਪ੍ਰੋਫੈਸਰ ਪੂਨਮ ਅਗਰਵਾਲ ਨੇ ਕਿਹਾ,
‘ਸੱਚੀ ਸਿੱਖਿਆ ਨਿਮਰਤਾ ਪ੍ਰਦਾਨ ਕਰਦੀ ਹੈ-‘ਵਿਦਯਾ ਦਦਾਤਿ ਵਿਨਿਯਮ੍’। ਇਹੀ ਸਾਰੀਆਂ ਪ੍ਰੋਫੈਸ਼ਨਲ ਨੈਤਿਕ ਕਦਰਾਂ-ਕੀਮਤਾਂ ਅਤੇ ਵਿਅਕਤੀਗਤ ਆਚਰਣ ਦਾ ਅਧਾਰ ਹੈ।” ਤਕਨੀਕੀ ਸੈਸ਼ਨਾਂ ਦੇ ਦੌਰਾਨ ਡਾ. ਪੀ.ਕੇ. ਸਿੰਗਲਾ ਨੇ “ਨੈਤਿਕਤਾ ਅਤੇ ਕਦਰਾਂ-ਕੀਮਤਾਂ ਦੀ ਅਵਧਾਰਨਾ ਅਤੇ ਮਹੱਤਵ” ਵਿਸ਼ੇ ‘ਤੇ ਵਿਚਾਰ ਰੱਖੇ।

ਡਾ. ਸ਼ਿਵਾਨੀ ਸ਼ਰਮਾ ਨੇ “ਧਰਮੋ ਰਕਸ਼ਤਿ ਰਕਸ਼ਿਤਹ: ਭਾਰਤੀ ਕਦਰਾਂ-ਕੀਮਤਾਂ ਦੀ ਵਿਵਸਥਾ ਨੂੰ ਸਮਝਣਾ” ਵਿਸ਼ੇ ‘ਤੇ ਸੰਬੋਧਨ ਕੀਤਾ, ਜਦਕਿ ਡਾ. ਗਰਿਮਾ ਜੋਸ਼ੀ ਨੇ “ਪਰਿਵਾਰਕ ਕਦਰਾਂ-ਕੀਮਤਾਂ ਅਤੇ ਜੀਵਨ ਵਿੱਚ ਤਾਲਮੇਲ” ਵਿਸ਼ੇ ਚਰਚਾ ਕੀਤੀ। ਦਿਨ ਦਾ ਸਮਾਪਨ ਹਾਈ-ਟੀ (ਚਾਹ-ਪਾਣੀ ਦੇ ਦੌਰ) ਦੌਰਾਨ ਆਯੋਜਿਤ ਸੰਵਾਦਾਤਮਕ ਚਰਚਾ ਨਾਲ ਹੋਇਆ।

ਵਰਕਸ਼ਾਪ ਦੀ ਜਨਰਲ ਸਕੱਤਰ ਡਾ. ਪ੍ਰੀਤੀ ਸ਼ਾਰਦਾ ਨੇ ਧੰਨਵਾਦ ਪ੍ਰਸਤਾਵ ਪ੍ਰਸਤੁਤ ਕੀਤਾ।

By Gurpreet Singh

Leave a Reply

Your email address will not be published. Required fields are marked *