ਕੈਲਗਰੀ ‘ਚ 1 ਨਵੰਬਰ ਨੂੰ ਹੋਵੇਗੀ ਦੀਵਾਲੀ ਗਾਲਾ ਨਾਈਟ

ਕੈਲਗਰੀ (ਰਾਜੀਵ ਸ਼ਰਮਾ) :- ਰੌਸ਼ਨੀਆਂ ਦੇ ਤਿਉਹਾਰ ਦੀਵਾਲੀ ਦੇ ਸਵਾਗਤ ਲਈ ਕੈਲਗਰੀ ਵਿੱਚ 1 ਨਵੰਬਰ ਨੂੰ ਦੀਵਾਲੀ ਗਾਲਾ ਨਾਈਟ 2026 ਕਰਵਾਈ ਜਾ ਰਹੀ ਹੈ। ਰਿਓ ਬੈਂਕੁਏਟ ਹਾਲ ਵਿੱਚ ਸ਼ਾਮ 5 ਵਜੇ ਤੋਂ ਰਾਤ 11 ਵਜੇ ਤੱਕ ਹੋਣ ਵਾਲੇ ਇਸ ਸਮਾਗਮ ਵਿੱਚ ਸੰਗੀਤ, ਨ੍ਰਿਤ ਅਤੇ ਵੱਖ-ਵੱਖ ਸੱਭਿਆਚਾਰਕ ਪੇਸ਼ਕਾਰੀਆਂ ਖਿੱਚ ਦਾ ਕੇਂਦਰ ਰਹਿਣਗੀਆਂ।

ਸਮਾਗਮ ਸਬੰਧੀ ਜਾਣਕਾਰੀ ਗੌਰਵ ਸ਼੍ਰੀਵਾਸਤਵ ਵੱਲੋਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਸ਼ਾਮ ਦੌਰਾਨ ਔਰੋਰੂਟਸ ਲਾਈਵ ਬੈਂਡ, ਡੀ.ਜੇ. ਵਰੁਣ (ਡੀ.ਜੇ. ਵੀ2), ਗਾਇਕ ਗੁਰਸ਼ਰਨ ਅਤੇ ਅਰਿਜੀਤਾ ਆਪਣੀ ਪੇਸ਼ਕਾਰੀ ਦੇਣਗੇ। ਇਸ ਤੋਂ ਇਲਾਵਾ ਗੁਰੁਕੁਲ ਡਾਂਸ ਸਟੂਡੀਓ, ਨ੍ਰਿਤਯਾਂਗਨ ਡਾਂਸ ਅਕੈਡਮੀ ਅਤੇ ਵਾਈ.ਵਾਈ.ਸੀ. ਗਿੱਧਾ ਐਂਡ ਫੋਕ ਵੱਲੋਂ ਵੀ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਜਾਣਗੇ। ਐੱਨ.ਟੀ.ਟੀ.ਵੀ.-ਨੈਸ਼ਨਲ ਟਾਈਮਜ਼ ਇਸ ਸਮਾਗਮ ਦਾ ਮੀਡੀਆ ਭਾਈਵਾਲ ਹੈ। ਪ੍ਰਬੰਧਕਾਂ ਵੱਲੋਂ ਦੱਸਿਆ ਗਿਆ ਹੈ ਕਿ 30 ਸਤੰਬਰ ਤੱਕ ਅਰਲੀ-ਬਰਡ ਟਿਕਟਾਂ ਦੀ ਕੀਮਤ ਬਾਲਗਾਂ ਲਈ 45 ਡਾਲਰ ਅਤੇ 6 ਤੋਂ 12 ਸਾਲ ਤੱਕ ਦੇ ਬੱਚਿਆਂ ਲਈ 35 ਡਾਲਰ ਰੱਖੀ ਗਈ ਹੈ। ਸਮਾਗਮ ਲਈ ਸਪਾਂਸਰਸ਼ਿਪ ਦੇ ਮੌਕੇ ਵੀ ਉਪਲਬਧ ਹਨ। ਪ੍ਰਬੰਧਕਾਂ ਨੂੰ ਉਮੀਦ ਹੈ ਕਿ ਦੀਵਾਲੀ ਤੋਂ ਪਹਿਲਾਂ ਹੋਣ ਵਾਲੀ ਇਹ ਸ਼ਾਮ ਕੈਲਗਰੀ ਵਾਸੀਆਂ ਅਤੇ ਭਾਰਤੀ ਭਾਈਚਾਰੇ ਲਈ ਸੰਗੀਤ, ਸੱਭਿਆਚਾਰ ਅਤੇ ਆਪਸੀ ਮਿਲਵਰਤਣ ਨਾਲ ਭਰਪੂਰ ਰਹੇਗੀ।

By Rajeev Sharma

Leave a Reply

Your email address will not be published. Required fields are marked *