ਚੰਡੀਗੜ੍ਹ, 22 ਸਤੰਬਰ, 2026 (ਨਵਲ ਕਿਸ਼ੋਰ) : ਚੰਡੀਗੜ੍ਹ ਪ੍ਰਸ਼ਾਸਨ ਦੇ ਸਮਾਜ ਭਲਾਈ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਵੱਲੋਂ ‘ਰਾਸ਼ਟਰੀਯ ਪੋਸ਼ਣ ਮਾਹ 2026’ ਦੇ ਤਹਿਤ ਚੰਡੀਗੜ੍ਹ ਦੇ ਵਿਭਿੰਨ ਆਂਗਣਵਾੜੀ ਕੇਂਦਰਾਂ ਵਿੱਚ ਸਮੁਦਾਇ-ਅਧਾਰਿਤ ਸਮਾਗਮਾਂ (ਸੀਬੀਈਜ਼) ਆਯੋਜਿਤ ਕੀਤੇ ਗਏ। ਇਨ੍ਹਾਂ ਸਮਾਗਮਾਂ ਦਾ ਮੁੱਖ ਉਦੇਸ਼ ਪੋਸ਼ਣ ਸਬੰਧੀ ਜਾਗਰੂਕਤਾ ਵਧਾਉਣ ਦੇ ਨਾਲ-ਨਾਲ ਮਾਂ ਅਤੇ ਬੱਚੇ ਦੀ ਸਿਹਤ ਅਤੇ ਪੋਸ਼ਣ ਸਬੰਧੀ ਬਿਹਤਰ ਨਤੀਜਿਆਂ ਲਈ ਸਮੁਦਾਇਕ ਭਾਗੀਦਾਰੀ ਨੂੰ ਹੁਲਾਰਾ ਦੇਣਾ ਰਿਹਾ।
ਇਨ੍ਹਾਂ ਗਤੀਵਿਧੀਆਂ ਦੇ ਦੌਰਾਨ ਪੌਸ਼ਟਿਕ ਆਹਾਰ, ਗਰਮ ਪਕਾਇਆ ਹੋਇਆ ਭੋਜਨ (ਐੱਚਸੀਐੱਮ), ਟੇਕ-ਹੋਮ ਰਾਸ਼ਨ (ਟੀਐੱਚਆਰ), ਅਨੀਮੀਆ ਦੀ ਰੋਕਥਾਮ, ਮਾਂ ਦੀ ਸਿਹਤ ਅਤੇ ਬਾਲ ਪੋਸ਼ਣ ਬਾਰੇ ਜਾਗਰੂਕਤਾ ਸੈਸ਼ਨ ਆਯੋਜਿਤ ਕੀਤੇ ਗਏ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਮਾਤ੍ਰੁ ਵੰਦਨਾ ਯੋਜਨਾ (ਪੀਐੱਮਐੱਮਵੀਵਾਈ) ਬਾਰੇ ਜਾਗਰੂਕਤਾ ਅਤੇ ਰਜਿਸਟ੍ਰੇਸ਼ਨ, ਗਰਭਵਤੀ ਮਹਿਲਾਵਾਂ ਦੀ ਜਣੇਪੇ ਤੋਂ ਪਹਿਲਾਂ ਦੀ ਜਾਂਚ, ਘਰਾਂ ਦੇ ਦੌਰੇ ਅਤੇ ਓਆਰਐੱਸ ਘੋਲ ਤਿਆਰ ਕਰਨ ਦਾ ਪ੍ਰਦਰਸ਼ਨ ਵੀ ਕੀਤਾ ਗਿਆ।
ਵਿਕਾਸ ਨਗਰ ਸਰਕਲ ਵਿੱਚ ਆਂਗਣਵਾੜੀ ਕੇਂਦਰਾਂ ਵਿੱਚ ਉਪਲਬਧ ਤਾਜ਼ੇ ਅਤੇ ਗਰਮ ਪਕਾਏ ਹੋਏ ਭੋਜਨ (ਐੱਚਸੀਐੱਮ) ਦੇ ਪੋਸ਼ਣ ਮੁੱਲ ਅਤੇ ਸਿਹਤ ਲਾਭਾਂ ਬਾਰੇ ਇੱਕ ਜਾਗਰੂਕਤਾ ਲੈਕਚਰ ਆਯੋਜਿਤ ਕੀਤਾ ਗਿਆ। ਲਾਭਾਰਥੀਆਂ ਨੇ ਏਐੱਨਐੱਮ ਨਾਲ ਸੰਵਾਦ ਕੀਤਾ ਅਤੇ ਪੌਸ਼ਟਿਕ, ਤਾਜ਼ਾ ਤਿਆਰ ਭੋਜਨ ਦੇ ਸੇਵਨ ਅਤੇ ਰੋਜ਼ਾਨਾ ਜੀਵਨ ਵਿੱਚ ਤੰਦਰੁਸਤ ਆਹਾਰ ਸਬੰਧੀ ਆਦਤਾਂ ਨੂੰ ਅਪਣਾਉਣ ਦੇ ਮਹੱਤਵ ਬਾਰੇ ਜਾਣਕਾਰੀ ਪ੍ਰਾਪਤ ਕੀਤੀ।
ਬੁੜੈਲ ਸਰਕਲ ਵਿਖੇ ਪ੍ਰਧਾਨ ਮੰਤਰੀ ਮਾਤ੍ਰੁ ਵੰਦਨਾ ਯੋਜਨਾ (ਪੀਐੱਮਐੱਮਵੀਵਾਈ)
ਦੇ ਸਬੰਧ ਵਿੱਚ ਜਾਗਰੂਕਤਾ ਅਤੇ ਰਜਿਸਟ੍ਰੇਸ਼ਨ ਮੁਹਿੰਮ ਆਯੋਜਿਤ ਕੀਤੀ ਗਈ। ਇਸ ਦੌਰਾਨ ਲਾਭਾਰਥੀਆਂ ਨੂੰ ਯੋਜਨਾ ਦੇ ਲਾਭਾਂ, ਪਾਤਰਤਾ ਅਤੇ ਸਮੇਂ ‘ਤੇ ਰਜਿਸਟ੍ਰੇਸ਼ਨ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ ਗਈ।
ਮਨੀਮਾਜਰਾ ਟਾਊਨ ਸਰਕਲ ਦੇ ਤਹਿਤ ਇੰਦਰਾ ਕਲੋਨੀ ਵਿੱਚ “ਸਮੁਦਾਇਕ ਭਾਗੀਦਾਰੀ ਅਤੇ ਪੋਸ਼ਣ ਜਾਗਰੂਕਤਾ” ਪ੍ਰੋਗਰਾਮ ਆਯੋਜਿਤ ਕੀਤਾ ਗਿਆ, ਜਿਸ ਵਿੱਚ ਪੋਸ਼ਣ ਨੂੰ ਮੁੱਖ ਵਿਸ਼ਾ ਬਣਾਇਆ ਗਿਆ। ਪੀਜੀਆਈਐੱਮਈਆਰ ਦੇ ਡਾ. ਤੇਜਸ ਨੇ ਸੰਤੁਲਿਤ ਤੇ ਪੌਸ਼ਟਿਕ ਆਹਾਰ ਬਾਰੇ ਜਾਣਕਾਰੀ ਭਰਪੂਰ ਲੈਕਚਰ ਦਿੱਤਾ ਅਤੇ ਓਪਨ-ਹਾਊਸ ਸੰਵਾਦ ਦੇ ਜ਼ਰੀਏ ਲਾਭਾਰਥੀਆਂ ਦੇ ਪ੍ਰਸ਼ਨਾਂ ਦਾ ਸਮਾਧਾਨ ਕੀਤਾ।
ਪ੍ਰੋਗਰਾਮ ਦੇ ਦੌਰਾਨ ਆਂਗਣਵਾੜੀ ਕੇਂਦਰਾਂ ਦੇ ਜ਼ਰੀਏ ਉਪਲਬਧ ਗਰਮ ਪਕਾਏ ਹੋਏ ਭੋਜਨ (ਐੱਚਸੀਐੱਮ) ਅਤੇ ਟੇਕ-ਹੋਮ ਰਾਸ਼ਨ (ਟੀਐੱਚਆਰ) ਦੇ ਮਹੱਤਵ ‘ਤੇ ਵੀ ਪ੍ਰਕਾਸ਼ ਪਾਇਆ ਗਿਆ। ਆਂਗਣਵਾੜੀ ਵਰਕਰਾਂ ਨੇ ਮਾਪਿਆਂ ਨੂੰ ਗਰਮ ਪਕਾਏ ਹੋਏ ਭੋਜਨ (ਐੱਚਸੀਐੱਮ) ਮੀਨੂ ਅਤੇ ਇਸ ਦੇ ਪੋਸ਼ਣ ਸਬੰਧੀ ਲਾਭਾਂ ਦੀ ਜਾਣਕਾਰੀ ਦਿੱਤੀ। ਲਾਭਾਰਥੀਆਂ ਨੂੰ ਬੱਚਿਆਂ ਤੇ ਪਰਿਵਾਰ ਲਈ ਤੰਦਰੁਸਤ ਖੁਰਾਕੀ ਵਿਕਲਪ ਅਪਣਾਉਣ ਪ੍ਰਤੀ ਪ੍ਰੋਤਸਾਹਿਤ ਕਰਨ ਲਈ ਪੋਸ਼ਣ ਨਾਲ ਭਰਪੂਰ ਖੁਰਾਕੀ ਪਦਾਰਥਾਂ ਦਾ ਪ੍ਰਦਰਸ਼ਨ ਵੀ ਕੀਤਾ ਗਿਆ।
ਗਤੀਵਿਧੀਆਂ ਦੇ ਤਹਿਤ ਗਰਭਵਤੀ ਮਹਿਲਾਵਾਂ ਦੀ ਜਣੇਪੇ ਤੋਂ ਪਹਿਲਾਂ ਦੀ ਸਿਹਤ ਜਾਂਚ ਅਤੇ ਨਵੀਆਂ ਪਹਿਚਾਣੀਆਂ ਗਈਆਂ ਗਰਭਵਤੀ ਮਹਿਲਾਵਾਂ ਦੀ ਰਜਿਸਟ੍ਰੇਸ਼ਨ ਕੀਤੀ ਗਈ। ਪੋਸ਼ਣ, ਸਪਲੀਮੈਂਟਸ ਅਤੇ ਅਨੀਮੀਆ ਦੀ ਰੋਕਥਾਮ ਦੇ ਸਬੰਧ ਵਿੱਚ ਜਾਗਰੂਕਤਾ ਸੈਸ਼ਨ ਵੀ ਆਯੋਜਿਤ ਕੀਤੇ ਗਏ। ਅਨੀਮੀਆ ਦੀ ਰੋਕਥਾਮ, ਟੀਕਾਕਰਣ ਅਤੇ ਬਾਲ ਪੋਸ਼ਣ ਦੇ ਸਬੰਧ ਵਿੱਚ ਪਰਿਵਾਰਾਂ ਨੂੰ ਸਲਾਹ-ਮਸ਼ਵਰਾ ਦੇਣ ਲਈ ਘਰ-ਘਰ ਦੌਰੇ ਕੀਤੇ ਗਏ। ਇਨ੍ਹਾਂ ਵਿੱਚ ਗੰਭੀਰ ਤੀਬਰ ਕੁਪੋਸ਼ਿਤ (ਐੱਸਏਐੱਮ) ਅਤੇ ਘੱਟ ਵਜ਼ਨ ਵਾਲੇ ਬੱਚਿਆਂ ਦੇ ਪਰਿਵਾਰ ਵੀ ਸ਼ਾਮਲ ਰਹੇ। ਇਸ ਤੋਂ ਇਲਾਵਾ, ਓਆਰਐੱਸ ਘੋਲ ਤਿਆਰ ਕਰਨ ਦਾ ਪ੍ਰਦਰਸ਼ਨ ਵੀ ਕੀਤਾ ਗਿਆ।
ਇਨ੍ਹਾਂ ਗਤੀਵਿਧੀਆਂ ਦਾ ਉਦੇਸ਼ ਪੋਸ਼ਣ ਅਤੇ ਮਾਂ ਤੇ ਬਾਲ ਦੀ ਸਿਹਤ ਬਾਰੇ ਸਮੁਦਾਇਕ ਭਾਗੀਦਾਰੀ ਅਤੇ ਜਾਗਰੂਕਤਾ ਨੂੰ ਮਜ਼ਬੂਤ ਕਰਨਾ ਅਤੇ ਲਾਭਾਰਥੀਆਂ ਨੂੰ ਆਂਗਣਵਾੜੀ ਕੇਂਦਰਾਂ ਦੇ ਜ਼ਰੀਏ ਉਪਲਬਧ ਪੋਸ਼ਣ ਅਤੇ ਸਿਹਤ ਸੇਵਾਵਾਂ ਦਾ ਨਿਯਮਿਤ ਲਾਭ ਉਠਾਉਣ ਲਈ ਪ੍ਰੋਤਸਾਹਿਤ ਕਰਨਾ ਸੀ। ਇਹ ਪਹਿਲ
‘ਰਾਸ਼ਟਰੀਯ ਪੋਸ਼ਣ ਮਾਹ 2026’ ਦੇ ਉਦੇਸ਼ਾਂ ਦੇ ਅਨੁਰੂਪ ਆਯੋਜਿਤ ਕੀਤੀ ਗਈ।
