ਸਾਈਨਬੋਰਡ ਤੇ ਹਿੰਦੀ ਲਿਖਣ ਦਾ ਮਾਮਲਾ, ਦੋ ਅਧਿਕਾਰੀ ਸਸਪੈਂਡ

ਗੁਰਪ੍ਰੀਤ ਸਿੰਘ :- ਤਾਮਿਲਨਾਡੂ ਸਰਕਾਰ ਨੇ ਸੂਬੇ ਦੇ ਇਕ ਰਾਜਮਾਰਗ ’ਤੇ ਲਗਾਏ ਸਾਈਨਬੋਰਡ ਵਿੱਚ ਸਰਕਾਰੀ ਦੋ-ਭਾਸ਼ਾ ਨੀਤੀ ਦੀ ਕਥਿਤ ਉਲੰਘਣਾ ਦੇ ਮਾਮਲੇ ਵਿੱਚ ਦੋ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਹੈ। ਸਰਕਾਰ ਮੁਤਾਬਕ ਸਾਈਨਬੋਰਡ ’ਤੇ ਤਾਮਿਲ ਅਤੇ ਅੰਗਰੇਜ਼ੀ ਤੋਂ ਇਲਾਵਾ ਹਿੰਦੀ ਵਿੱਚ ਵੀ ਸ਼ਹਿਰਾਂ ਦੇ ਨਾਂ ਦਰਜ ਕੀਤੇ ਗਏ ਸਨ।

ਮਾਮਲਾ ਤੂਤੀਕੋਰਿਨ ਜ਼ਿਲ੍ਹੇ ਦੇ ਸਤਨਕੁਲਮ-ਨਾਜ਼ਰੇਥ ਸੂਬਾਈ ਰਾਜਮਾਰਗ (SH-93) ਨਾਲ ਸਬੰਧਤ ਹੈ। ਹਾਲ ਹੀ ਵਿੱਚ ਲਗਾਏ ਗਏ ਸਾਈਨਬੋਰਡ ’ਤੇ ਸ਼ਹਿਰਾਂ ਦੇ ਨਾਂ ਹਿੰਦੀ ਵਿੱਚ ਵੀ ਲਿਖੇ ਗਏ ਸਨ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਰਕਾਰ ਦੇ ਨਿਰਦੇਸ਼ਾਂ ’ਤੇ ਸਾਈਨਬੋਰਡ ਤੋਂ ਹਿੰਦੀ ਦੇ ਸ਼ਬਦ ਹਟਾ ਦਿੱਤੇ ਗਏ।

ਸਰਕਾਰ ਨੇ ਦੱਸਿਆ ਕਿ ਰਾਜਮਾਰਗ ਵਿਭਾਗ ਵਿੱਚ ਸਹਾਇਕ ਇੰਜੀਨੀਅਰ ਦੇ ਅਹੁਦੇ ’ਤੇ ਤਾਇਨਾਤ ਦੋਵਾਂ ਅਧਿਕਾਰੀਆਂ ਨੂੰ ਮੁਅੱਤਲ ਕਰਨ ਦੇ ਨਾਲ ਉਨ੍ਹਾਂ ਖ਼ਿਲਾਫ਼ ਵਿਭਾਗੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ।

ਤਾਮਿਲਨਾਡੂ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਸੂਬੇ ਦੀ ‘ਤਾਮਿਲ ਅਤੇ ਅੰਗਰੇਜ਼ੀ’ ਦੋ-ਭਾਸ਼ਾ ਨੀਤੀ ਦੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸਰਕਾਰ ਨੇ ਅਜਿਹੇ ਮਾਮਲਿਆਂ ਵਿੱਚ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ।

By Gurpreet Singh

Leave a Reply

Your email address will not be published. Required fields are marked *