ਗੁਰਪ੍ਰੀਤ ਸਿੰਘ :- ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਚ ਹੋਈ ਹਿੰਸਾ ਦੀ ਜਾਂਚ ਵਿਚ ਵੱਡਾ ਖ਼ੁਲਾਸਾ ਹੋਇਆ ਹੈ। ਪੁਲਸ ਨੇ ਕਥਿਤ ਤੌਰ ‘ਤੇ ਕੁੜੀ ਨਾਲ ਜਬਰ-ਜ਼ਿਨਾਹ ਦੀ ਵਾਇਰਲ ਸੋਸ਼ਲ ਮੀਡੀਆ ਪੋਸਟ ਦੇ ਮੂਲ ਸਰੋਤ ਦਾ ਪਤਾ ਲਗਾ ਲਿਆ ਹੈ। ਇਹ ਪੋਸਟ ਐੱਲ. ਪੀ. ਯੂ. ਦੀ ਪਹਿਲੇ ਸਾਲ ਦੀ ਇਕ ਵਿਦਿਆਰਥਣ ਨੇ ਰੈਡਿਟ ‘ਤੇ ਪਾਈ ਸੀ।
ਉਸ ਦੀ ਜਾਣਕਾਰੀ ਪ੍ਰਤੱਖ ਨਹੀਂ ਸੀ। ਇਹ ਪੋਸਟ 24 ਸਤੰਬਰ ਅਤੇ ਫਿਰ 26 ਸਤੰਬਰ ਨੂੰ ਦੋ ਵਾਰ ਪੋਸਟ ਕੀਤੀ ਗਈ ਸੀ। ਬਾਅਦ ‘ਚ ਇਸ ਨੂੰ ਡਿਲੀਟ ਕਰ ਦਿੱਤਾ ਗਿਆ ਸੀ। ਪੋਸਟ ਦੇ ਤੇਜ਼ੀ ਨਾਲ ਵਾਇਰਲ ਹੋਣ ਨਾਲ ਵਿਦਿਆਰਥੀਆਂ ਵਿਚ ਗੁੱਸਾ ਵਧਿਆ ਅਤੇ ਹਿੰਸਾ ਭੜਕ ਗਈ। ਇਥੇ ਇਹ ਵੀ ਦੱਸ ਦੇਈਏ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ‘ਚ ਅਗਜ਼ਨੀ, ਭੰਨਤੋੜ ਅਤੇ ਹਿੰਸਾ ਦੇ ਮਾਮਲੇ ‘ਚ ਸੋਸ਼ਲ ਮੀਡੀਆ ‘ਤੇ ਫੈਲੀ ਕਥਿਤ ਗਲਤ ਜਾਣਕਾਰੀ ਬਾਰੇ ਸਰਕਾਰ ਤੋਂ ਸਵਾਲ ਕੀਤੇ।
