ਕਾਸ਼ੀ ਵਿਸ਼ਵਨਾਥ ਮੰਦਰ ਦੇ ਬਾਹਰ ਗੇਟ ਕੋਲ ਜਵਾਨ ਦੀ ਕਾਰਬਾਈਨ ‘ਚੋਂ ਅਚਾਨਕ ਚੱਲੀ ਗੋਲੀ!

ਰਾਜੀਵ ਸ਼ਰਮਾ :- ਵਾਰਾਣਸੀ ਦੇ ਕਾਸ਼ੀ ਵਿਸ਼ਵਨਾਥ ਮੰਦਰ ਕੰਪਲੈਕਸ ਵਿੱਚ ਸ਼ਨੀਵਾਰ ਸਵੇਰੇ ਚੱਲੀ ਗੋਲੀ ਕਾਰਨ ਹੜਕੰਪ ਮੱਚ ਗਿਆ। ਦੱਸਿਆ ਜਾ ਰਿਹਾ ਹੈ ਕਿ ਮੰਦਰ ਕੰਪਲੈਕਸ ਵਿੱਚ ਤਾਇਨਾਤ ਇੱਕ ਪੀਏਸੀ ਜਵਾਨ ਸੜਕ ਕਿਨਾਰੇ ਖੜ੍ਹਾ ਸੀ, ਇਸ ਦੌਰਾਨ ਹੀ ਉਸ ਦੀ ਕਾਰਬਾਈਨ ‘ਚੋਂ ਗੋਲੀ ਚੱਲ ਗਈ। ਇਸ ਹਾਦਸੇ ਵਿੱਚ ਤਿੰਨ ਲੋਕ ਜ਼ਖਮੀ ਹੋ ਗਏ।

ਇਸ ਘਟਨਾ ਦਾ ਇੱਕ ਸੀਸੀਟੀਵੀ ਵੀ ਸ੍ਹਾਮਣੇ ਆਇਆ ਹੈ, ਜਿਸ ‘ਚ ਜਵਾਨ ਕਾਰਬਾਈਨ ਫੜੀ ਖੜ੍ਹਾ ਹੈ ਅਤੇ ਉਸ ਦੀ ਕਾਰਬਾਈਨ ਦਾ ਮੂੰਹ ਸੜਕ ਵੱਲੋਂ ਨੂੰ ਕਿ ਅਚਾਨਕ ਹੀ ਇਸ ‘ਚੋਂ ਗੋਲੀ ਚੱਲ ਗਈ ਜੋ ਕਿ ਸੜਕ ‘ਤੇ ਜਾ ਲੱਗੀ। ਜਿਸ ਤੋਂ ਬਾਅਦ ਸੜਕ ਦੇ ਪੱਥਰ ਦੇ ਟੁਕੜੇ ਤਿੰਨ ਜਣਿਆ ਨੂੰ ਲੱਗੇ ਜਿਸ ਕਾਰਨ ਉਹ ਜ਼ਖਮੀ ਹੋ ਗਏ। ਇਹ ਘਟਨਾ ਸਵੇਰੇ 7 ਵਜੇ ਦੇ ਕਰੀਬ ਵਾਪਰੀ। ਇਸ ਘਟਨਾ ਵਿੱਚ ਵਿਕਾਸ, ਰਾਮਬਾਬੂ ਅਤੇ ਨਿਖਿਲ ਨਾਮਕ ਵਿਅਕਤੀ ਜ਼ਖਮੀ ਹੋ ਗਏ, ਜੋ ਫੁੱਲਾਂ ਦੇ ਹਾਰਾਂ ਦੀ ਦੁਕਾਨ ‘ਤੇ ਕੰਮ ਕਰਦੇ ਸਨ। ਤਿੰਨਾਂ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ।

ਘਟਨਾ ਤੋਂ ਤੁਰੰਤ ਬਾਅਦ ਹੋਰ ਸੁਰੱਖਿਆ ਅਧਿਕਾਰੀਆਂ ਅਤੇ ਇੱਕ ਪੁਲਿਸ ਟੀਮ ਨੇ ਜਵਾਬ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਇਹ ਘਟਨਾ ਭੀੜ ਨੂੰ ਸਾਫ਼ ਕਰਦੇ ਸਮੇਂ ਅਚਾਨਕ ਗੋਲੀ ਚੱਲਣ ਕਾਰਨ ਵਾਪਰੀ। ਪੁਲਿਸ ਪੀਏਸੀ ਸਿਪਾਹੀ ਤੋਂ ਪੁੱਛਗਿੱਛ ਕਰ ਰਹੀ ਹੈ। ਇਹ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ ਕਿ ਕਾਰਬਾਈਨ ‘ਚੋਂ ਕਿਵੇਂ ਗੋਲੀ ਚੱਲੀ ? ਜਿਸ ਜਵਾਨ ਦੀ ਕਾਰਬਾਈਨ ‘ਚੋਂ ਗੋਲੀ ਚੱਲੀ ਸੀ, ਉਸਦਾ ਨਾਮ ਅਮਰਨਾਥ ਚੌਹਾਨ ਹੈ। ਉਹ 48ਵੀਂ ਬਟਾਲੀਅਨ ਪੀਏਸੀ ਵਿੱਚ ਤਾਇਨਾਤ ਸੀ। ਉਹ 1987 ਬੈਚ ਦਾ ਜਵਾਨ ਹੈ। ਉਹ 2027 ਵਿੱਚ ਸੇਵਾਮੁਕਤ ਹੋਣ ਵਾਲਾ ਹੈ। ਫਿਲਹਾਲ, ਪੁਲਿਸ ਉਸਨੂੰ ਥਾਣੇ ਲੈ ਗਈ ਹੈ ਅਤੇ ਪੁੱਛਗਿੱਛ ਕਰ ਰਹੀ ਹੈ।

By Rajeev Sharma

Leave a Reply

Your email address will not be published. Required fields are marked *