ਜੰਗ ਵਿਚਾਲੇ ਇਰਾਨ ਦੇ ਇਕ ਫ਼ੈਸਲੇ ਨੇ ਸਾਰੀ ਦੁਨੀਆ ਨੂੰ ਪਾਤਾ ਵਖ਼ਤ, ਦੇਖੋ ਖ਼ਬਰ….

ਰਾਜੀਵ ਸ਼ਰਮਾ :- ਮੱਧ ਪੂਰਬ ‘ਚ ਜਾਰੀ ਜੰਗ ਦੌਰਾਨ ਇਰਾਨ ਨੇ ਇੱਕ ਅਜਿਹਾ ਕਦਮ ਚੁੱਕਿਆ ਹੈ ਜਿਸ ਨੇ ਪੂਰੀ ਦੁਨੀਆ ਦੀ ਚਿੰਤਾ ਵਧਾ ਦਿੱਤੀ ਹੈ। ਇਰਾਨ ਨੇ ਐਲਾਨ ਕੀਤਾ ਹੈ ਕਿ ਉਸ ਨੇ ‘ਸਟ੍ਰੇਟ ਆਫ ਹਾਰਮੁਜ਼’ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ। ਇਰਾਨੀ ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਕਿਸੇ ਨੇ ਵੀ ਇੱਥੋਂ ਲੰਘਣ ਦੀ ਕੋਸ਼ਿਸ਼ ਕੀਤੀ, ਤਾਂ ਇਰਾਨੀ ਰਿਵੋਲਿਊਸ਼ਨਰੀ ਗਾਰਡਜ਼ ਅਤੇ ਜਲ ਸੈਨਾ ਉਨ੍ਹਾਂ ਜਹਾਜ਼ਾਂ ਨੂੰ ਅੱਗ ਲਗਾ ਦੇਵੇਗੀ।

ਜ਼ਿਕਰਯੋਗ ਹੈ ਕਿ ਦੁਨੀਆ ਦੇ ਕੁੱਲ ਤੇਲ ਦੀ ਖਪਤ ਦਾ ਲਗਭਗ 20 ਫੀਸਦੀ ਹਿੱਸਾ ਇਸੇ ਮਾਰਗ ਰਾਹੀਂ ਲੰਘਦਾ ਹੈ। ਇਹ ਰਸਤਾ ਸਾਊਦੀ ਅਰਬ, ਇਰਾਕ, ਅਤੇ ਯੂ.ਏ.ਈ. ਵਰਗੇ ਵੱਡੇ ਤੇਲ ਉਤਪਾਦਕ ਦੇਸ਼ਾਂ ਨੂੰ ਦੁਨੀਆ ਨਾਲ ਜੋੜਦਾ ਹੈ। ਇਰਾਨ ਵੱਲੋਂ ਇਸ ਰਸਤੇ ਨੂੰ ਬੰਦ ਕਰਨ ਮਗਰੋਂ ਮੰਗਲਵਾਰ ਸਵੇਰੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ 1 ਫ਼ੀਸਦੀ ਦਾ ਵਾਧਾ ਹੋਇਆ, ਜਦੋਂ ਕਿ ਸੋਮਵਾਰ ਨੂੰ ਕੀਮਤਾਂ ਪਹਿਲਾਂ ਹੀ 10 ਫ਼ੀਸਦੀ ਵਧ ਗਈਆਂ ਸਨ। ਮਾਹਿਰਾਂ ਅਨੁਸਾਰ ਜੇਕਰ ਇਹ ਰਸਤਾ ਲੰਬੇ ਸਮੇਂ ਤੱਕ ਬੰਦ ਰਹਿੰਦਾ ਹੈ, ਤਾਂ ਤੇਲ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਸਕਦੀਆਂ ਹਨ।

ਕਤਰ ਦੁਆਰਾ ਐੱਲ.ਐੱਨ.ਜੀ. (LNG) ਉਤਪਾਦਨ ਬੰਦ ਕਰਨ ਤੋਂ ਬਾਅਦ ਗੈਸ ਟੈਂਕਰਾਂ ਦਾ ਕਿਰਾਇਆ ਵੀ 2 ਲੱਖ ਡਾਲਰ ਪ੍ਰਤੀ ਦਿਨ ਤੋਂ ਉੱਪਰ ਪਹੁੰਚ ਗਿਆ ਹੈ, ਜੋ ਕਿ ਪਹਿਲਾਂ ਨਾਲੋਂ ਲਗਭਗ ਦੁੱਗਣਾ ਹੈ। ਭਾਰਤ, ਜੋ ਕਿ ਆਪਣੀ ਲੋੜ ਦਾ 90 ਫ਼ੀਸਦੀ ਤੇਲ ਦਰਾਮਦ ਕਰਦਾ ਹੈ ‘ਤੇ ਇਰਾਨ ਦੀ ਜੰਗ ਦਾ ਵੱਡਾ ਅਸਰ ਪੈਣ ਦੀ ਸੰਭਾਵਨਾ ਹੈ। ਪਿਛਲੇ ਸਾਲ ਭਾਰਤ ਨੇ 160 ਅਰਬ ਡਾਲਰ ਦਾ ਤੇਲ ਖਰੀਦਿਆ ਸੀ। ਹੁਣ ਕੀਮਤਾਂ ਵਧਣ ਨਾਲ ਭਾਰਤ ਵਿੱਚ ਪੈਟਰੋਲ-ਡੀਜ਼ਲ ਅਤੇ ਹੋਰ ਵਸਤੂਆਂ ਮਹਿੰਗੀਆਂ ਹੋ ਸਕਦੀਆਂ ਹਨ।

ਇਸ ਮਾਮਲੇ ‘ਤੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਹੈ ਕਿ ਵਾਸ਼ਿੰਗਟਨ ਨੇ ਇਸ ਸਥਿਤੀ ਦਾ ਪਹਿਲਾਂ ਹੀ ਅੰਦਾਜ਼ਾ ਲਗਾ ਲਿਆ ਸੀ। ਅਮਰੀਕਾ ਕੋਲ ਤੇਲ ਦੀਆਂ ਵਧਦੀਆਂ ਕੀਮਤਾਂ ਨੂੰ ਰੋਕਣ ਅਤੇ ਸਮੁੰਦਰੀ ਰਸਤਿਆਂ ਦੀ ਸੁਰੱਖਿਆ ਲਈ ਇੱਕ ਵਿਸ਼ੇਸ਼ ਯੋਜਨਾ ਹੈ ਜੋ ਛੇਤੀ ਹੀ ਲਾਗੂ ਕੀਤੀ ਜਾ ਸਕਦੀ ਹੈ।

By Rajeev Sharma

Leave a Reply

Your email address will not be published. Required fields are marked *