ਨੈਸ਼ਨਲ ਟਾਈਮਜ਼ ਬਿਊਰੋ :- ਗੁਰਦਾਸਪੁਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇਥੇ ਗੁਆਂਢ ਦੇ ਇਕ ਅਸਰ ਰਸੂਖ ਵਾਲੇ ਪਰਿਵਾਰ ‘ਚ ਵਿਆਹ ਸਮਾਗਮ ਚੱਲ ਰਿਹਾ ਸੀ ਕਿ ਇਸ ਦੌਰਾਨ ਈ-ਰਿਕਸ਼ਾ ਚਲਾਉਣ ਵਾਲੇ ਗੁਆਂਢੀ ਦੇ ਮੁੰਡੇ ਨੇ ਗਲੀ ਵਿੱਚ ਗੱਡੀਆਂ ਖੜ੍ਹੀਆਂ ਵੇਖ ਕੇ ਈ-ਰਿਕਸ਼ਾ ਲਘਾਉਣ ਦੀ ਕੋਸ਼ਿਸ਼ ਕੀਤੀ ਤਾਂ ਈ-ਰਿਕਸ਼ਾ ਵਾਲੇ ਦੇ ਮੁੰਡੇ ਦੀ ਵਿਆਹ ਵਾਲੇ ਘਰ ਦੇ ਕਰੀਬ 5 ਵਿਅਕਤੀਆਂ ਵੱਲੋਂ ਬੁਰੀ ਤਰ੍ਹਾਂ ਕੁੱਟਮਾਰ ਕਰ ਦਿੱਤੀ।
ਇੰਨੀ ਦੇਰ ਨੂੰ ਈ-ਰਿਕਸ਼ਾ ਵਾਲੇ ਮੁੰਡੇ ਦਾ ਪਿਤਾ ਰਜਿੰਦਰ ਕੁਮਾਰ ਵੀ ਬਾਹਰ ਆ ਗਿਆ ਅਤੇ ਆਪਣੇ ਦੀ ਕੁੱਟਮਾਰ ਹੁੰਦੀ ਵੇਖ ਕੇ ਸਹਿਨ ਨਹੀਂ ਕਰ ਸਕਿਆ ਅਤੇ ਆਪਣੇ ਘਰ ਜਾ ਕੇ ਜ਼ਹਿਰੀਲੀ ਦਵਾਈ ਨਿਗਲ ਲਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਕਤ ਸਾਰਾ ਮਾਮਲਾ ਗੁਰਦਾਸਪੁਰ ਦੇ ਮੁਹੱਲਾ ਓਂਕਾਰ ਨਗਰ ਦਾ ਹੈ। ਈ-ਰਿਕਸ਼ਾ ਵਾਲੇ ਮੁੰਡੇ ਦੀ ਇਕ ਸੀ. ਸੀ. ਟੀ. ਵੀ. ਵੀਡੀਓ ਵੀ ਸਾਹਮਣੇ ਆਈ ਹੈ।
ਪੁਲਸ ਨੇ ਫਿਲਹਾਲ ਮ੍ਰਿਤਕ ਰਜਿੰਦਰ ਕੁਮਾਰ ਦੀ ਪਤਨੀ ਨੀਰੂ ਦੇ ਬਿਆਨਾਂ ਦੇ ਆਧਾਰ ‘ਤੇ ਗੁਆਂਡੀਆ ਦੇ ਪਰਿਵਾਰ ਦੇ ਚਾਰ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਪਰ ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਦੋਸ਼ੀ ਪਰਿਵਾਰ ਦੇ ਅਸਰ ਰਸੂਖ ਦੇ ਚਲਦਿਆਂ ਪੁਲਸ ਉਨ੍ਹਾਂ ਦੀ ਗ੍ਰਿਫ਼ਤਾਰੀ ਦੀ ਕੋਸ਼ਿਸ਼ ਨਹੀਂ ਕਰ ਰਹੀ। ਦੂਜੇ ਪਾਸੇ ਮੌਕੇ ‘ਤੇ ਪਹੁੰਚੇ ਜਾਂ ਅਧਿਕਾਰੀ ਦਾ ਕਹਿਣਾ ਹੈ ਕਿ ਪੁਲਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਚਾਰ ਵਿਅਕਤੀਆਂ ਖ਼ਿਲਾਫ਼ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕਰ ਲਿਆ ਹੈ। ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
