ਸ਼੍ਰੋਮਣੀ ਭਗਤ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਉੱਤੇ ਕੀਰਤਨ ਦਰਬਾਰ ਦਾ ਭਵਿਆ ਆਯੋਜਨ

ਸ਼੍ਰੋਮਣੀ ਭਗਤ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਉੱਤੇ ਕੀਰਤਨ ਦਰਬਾਰ ਦਾ ਭਵਿਆ ਆਯੋਜਨ

ਡੇਰਾ ਬੱਸੀ, 12 ਫਰਵਰੀ (ਗੁਰਪ੍ਰੀਤ ਸਿੰਘ): ਸ਼੍ਰੋਮਣੀ ਭਗਤ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਦੇ ਸ਼ੁਭ ਅਵਸਰ ‘ਤੇ ਗੁਰਦੁਆਰਾ ਸਿੰਘ ਸਭਾ, ਪਹਾੜੀ ਗੇਟ, ਡੇਰਾ ਬੱਸੀ (ਵਾਰਡ ਨੰਬਰ 19) ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਕੀਰਤਨ ਦਰਬਾਰ ਦਾ ਵਿਸ਼ਾਲ ਆਯੋਜਨ ਕੀਤਾ ਗਿਆ।

ਇਸ ਪਵਿੱਤਰ ਮੌਕੇ ‘ਤੇ ਮਾਨਯੋਗ ਸਰਦਾਰ ਦੀਪਿੰਦਰ ਸਿੰਘ ਢਿੱਲੋ, ਹਲਕਾ ਇੰਚਾਰਜ (ਕਾਂਗਰਸ ਪਾਰਟੀ) ਹਾਜ਼ਰ ਹੋਏ ਅਤੇ ਸਮੂਹ ਸੰਗਤ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਦੀਆਂ ਲੱਖ-ਲੱਖ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਨੇ ਹਮੇਸ਼ਾ ਭਾਈਚਾਰੇ, ਇੱਕਤਾ ਅਤੇ ਸੇਵਾ-ਸਿਮਰਨ ਦਾ ਪੈਗਾਮ ਦਿੱਤਾ। ਉਨ੍ਹਾਂ ਦੀ ਬਾਣੀ ਅੱਜ ਵੀ ਸੰਸਾਰ ਲਈ ਰਾਹ ਪ੍ਰਦਰਸ਼ਕ ਹੈ।

ਸ਼੍ਰੀ ਕੀਰਤਨ ਦਰਬਾਰ ਦੌਰਾਨ ਰਾਗੀ ਜਥਿਆਂ ਨੇ ਸਭਾ ਨੂੰ ਗੁਰੂ ਮਹਿਮਾ ਨਾਲ ਸਰੋਬਰ ਕੀਤਾ। ਸੰਤ ਬਾਬਾ ਜੀ ਨੇ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ, ਉਨ੍ਹਾਂ ਦੀ ਬਾਣੀ ਅਤੇ ਉਨ੍ਹਾਂ ਦੇ ਆਦਰਸ਼ਾਂ ਬਾਰੇ ਪ੍ਰਕਾਸ਼ ਪਾਇਆ।

ਇਸ ਸ਼ੁਭ ਅਵਸਰ ‘ਤੇ ਅੰਕਿਤ ਜੈਨ, ਕੁਲਵੰਤ ਸਿੰਘ (ਵਾਰਡ ਇੰਚਾਰਜ), ਕਮੇਟੀ ਦੇ ਪ੍ਰਧਾਨ ਹਰਨੇਕ ਸਿੰਘ, ਲਾਭ ਸਿੰਘ, ਰਣਬੀਰ ਸਿੰਘ, ਪਰਮਿੰਦਰ ਸਿੰਘ, ਬਲਵੀਰ ਸਿੰਘ, ਜਤਿੰਦਰ ਸਿੰਘ, ਅੰਮ੍ਰਿਤ ਸਿੰਘ ਅਤੇ ਸਮੂਹ ਮੈਂਬਰ ਸਾਹਿਬਾਨ ਹਾਜ਼ਰ ਸਨ।

ਸੰਗਤ ਵੱਲੋਂ ਸੇਵਾ ਭਾਵਨਾ ਨਾਲ ਲੰਗਰ ਪ੍ਰਸਾਦ ਦੀ ਵੀ ਵਿਸ਼ਾਲ ਵਿਵਸਥਾ ਕੀਤੀ ਗਈ। ਸੰਗਤ ਨੇ ਬੜੇ ਉਤਸ਼ਾਹ ਅਤੇ ਸ਼ਰਧਾ ਭਾਵਨਾ ਨਾਲ ਹਾਜ਼ਰੀ ਭਰੀ ਅਤੇ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਅਤੇ ਉਨ੍ਹਾਂ ਦੇ ਉਪਦੇਸ਼ਾਂ ‘ਤੇ ਚਲਣ ਦਾ ਵਚਨ ਵੀ ਦਿੱਤਾ।

ਇਸ ਪਵਿੱਤਰ ਸਮਾਗਮ ਨੇ ਸਮਾਜ ਵਿੱਚ ਪਿਆਰ, ਸਦਭਾਵਨਾ ਅਤੇ ਗੁਰੂਵਾਣੀ ਅਨੁਸਾਰ ਜੀਵਨ ਬਿਤਾਉਣ ਦਾ ਸੁਨੇਹਾ ਦਿੱਤਾ।

By Gurpreet Singh

Leave a Reply

Your email address will not be published. Required fields are marked *