ਗੁਰਪ੍ਰੀਤ ਸਿੰਘ :- ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਵਿਚ ਚਲਾਏ ਗਏ ਤਲਾਸ਼ੀ ਅਭਿਆਨ ਦੌਰਾਨ ਭਾਰੀ ਮਾਤਰਾ ਵਿਚ ਤੰਬਾਕੂ ਦੇ ਪਦਾਰਥਾਂ ਸਮੇਤ ਮੋਬਾਈਲ ਬਰਾਮਦ ਹੋਏ ਹਨ। ਇਸ ਸਬੰਧੀ ਸਹਾਇਕ ਸੁਪਰਡੈਂਟ ਨੇ ਦੱਸਿਆ ਕਿ ਜੇਲ੍ਹ ਵਿਚ ਅਚਾਨਕ ਚੈਕਿੰਗ ਕੀਤੀ ਗਈ, ਜਿਸ ਦੌਰਾਨ ਲਵਾਰਿਸ ਹਾਲਤ ਵਿਚ ਇਕ ਪੈਕੇਟ ਮਿਲਿਆ, ਜਿਸ ਵਿਚੋਂ 2 ਕੀਪੈਡ ਮੋਬਾਈਲ, 2 ਟੱਚ ਸਕ੍ਰੀਨ ਮੋਬਾਈਲ, 333 ਬੀੜੀਆਂ ਬੰਡਲ, 130 ਪੈਕੇਟ ਤੰਬਾਕੂ, 40 ਕੂਲ ਲਿਪ ਪੈਕੇਟ, 79 ਤੰਬਾਕੂ ਦੀਆਂ ਪੁੜੀਆਂ ਬਰਾਮਦ ਹੋਈਆਂ।
ਇਸੇ ਤਰ੍ਹਾਂ ਇਕ ਹੋਰ ਪੈਕੇਟ ਵਿਚੋਂ ਤਲਾਸ਼ੀ ਲੈਣ ’ਤੇ 1 ਕੀਪੈਡ, 1 ਟਚ ਸਕ੍ਰੀਨ ਮੋਬਾਈਲ, 145 ਤੰਬਾਕੂ ਪੁੜੀਆਂ, 27 ਕੂਲਲਿਪ ਅਤੇ 345 ਬੀੜੀਆਂ ਬੰਡਲ ਬਰਾਮਦ ਹੋਏ ਹਨ। ਓਧਰ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਸ ਨੇ ਅਣਪਛਾਤੇ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
