ਇਨਫਲੂਐਂਸਰ ਦੀਪਿਕਾ ਲੂਥਰਾ ਦੇ ਬਿਆਨਾਂ ‘ਤੇ ਅੰਮ੍ਰਿਤਪਾਲ ਮਹਿਰੋਂ ‘ਤੇ ਵੱਡੀ ਕਾਰਵਾਈ

ਅੰਮ੍ਰਿਤਸਰ- ਸੋਸ਼ਲ ਮੀਡੀਆ ਇਨਫਲੂਐਂਸਰ ਦੀਪਿਕਾ ਲੁਥਰਾ ਦੇ ਬਿਆਨਾਂ ‘ਤੇ ਪ੍ਰਤੀਕ੍ਰਿਆ ਵਜੋਂ ਅੰਮ੍ਰਿਤਪਾਲ ਸਿੰਘ ਮਹਿਰੋਂ ਵਿਰੁੱਧ ਅੰਮ੍ਰਿਤਸਰ ਦੇ ਸਾਈਬਰ ਕ੍ਰਾਈਮ ਪੁਲਸ ਸਟੇਸ਼ਨ ਵਿਖੇ ਗੰਭੀਰ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਦੱਸ ਦਈਏ ਕਿ ਸੋਸ਼ਲ ਮੀਡੀਆ ‘ਤੇ ਮਸ਼ਹੂਰ ਕੰਚਨ ਉਰਫ ਕਮਲ ਕੌਰ ਭਾਬੀ (30) ਦੇ ਕਤਲ ਕਾਂਡ ਦੀ ਜ਼ਿੰਮੇਵਾਰੀ ਲੈਣ ਵਾਲੇ ਨਿਹੰਗ ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਹੁਣ ਅੰਮ੍ਰਿਤਸਰ ਦੀ ਦੀਪਿਕਾ ਲੂਥਰਾ ਨੂੰ ਧਮਕੀ ਦਿੱਤੀ ਸੀ। 

ਜ਼ਿਕਰਯੋਗ ਹੈ ਕਿ  ਸੋਸ਼ਲ ਮੀਡੀਆ ‘ਤੇ ਦੀਪਿਕਾ ਲੂਥਰਾ ਨੂੰ ਧਮਕੀ ਦਿੰਦਿਆਂ ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਕਿਹਾ ਹੈ ਕਿ ‘ਉਹ ਪਹਿਲਾਂ ਵੀ ਅਸ਼ਲੀਲ ਕੈਂਟ ਨੂੰ ਲੈ ਕੇ ਤਾੜਨਾ ਦੇ ਚੁੱਕਾ ਹੈ, ਇਥੋਂ ਤਕ ਉਹ (ਦੀਪਿਕਾ) ਉਨ੍ਹਾਂ ਪਾਸੋਂ ਮੁਆਫੀਆਂ ਵੀ ਮੰਗ ਚੁੱਕੀ ਹੈ ਪਰ ਇਸ ਦੇ ਬਾਵਜੂਦ ਉਸ ਵੱਲੋਂ ਅਸ਼ਲੀਲ ਵੀਡੀਓ ਪਾਈਆਂ ਜਾ ਰਹੀਆਂ ਹਨ।  ਦੀਪਿਕਾ ਲੂਥਰਾ ਨੂੰ ਚਿਤਾਵਨੀ ਦਿੰਦਿਆਂ ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਕਿਹਾ ਹੈ ਕਿ ਜੇਕਰ ਉਹ ਅਜੇ ਵੀ ਨਹੀਂ ਸੁਧਰਦੀ ਤਾਂ ਉਸ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਵੀਡੀਓ ਵਿਚ ਅੰਮ੍ਰਿਤਪਾਲ ਨੇ ਇਹ ਵੀ ਆਖਿਆ ਹੈ ਕਿ ਪਾਰਕਿੰਗ ਸਿਰਫ ਬਠਿੰਡਾ ਵਿਚ ਹੀ ਨਹੀਂ ਹੈ ਅਤੇ ਇਹ ਵੀ ਜ਼ਰੂਰੀ ਨਹੀਂ ਕਿ ਹਰ ਵਾਰ ਲਾਸ਼ ਵੀ ਮਿਲੇ।’

ਇਸ ਤੋਂ ਬਾਅਦ ਦੀਪਿਕਾ ਨੇ ਅੰਮ੍ਰਿਤਪਾਲ ਮਹਿਰੋਂ ਖ਼ਿਲਾਫ਼ ਪੁਲਸ ਥਾਣੇ ਰਿਪੋਰਟ ਕਰਾਈ ਸੀ, ਜਿਸ ਦੇ ਪੁਲਸ ਨੇ ਦੀਪਿਕਾ ਲੂਥਰਾ ਦੇ ਬਿਆਨਾਂ ‘ਤੇ ਪ੍ਰਤੀਕ੍ਰਿਆ ਵਜੋਂ ਅੰਮ੍ਰਿਤਪਾਲ ਸਿੰਘ ਮਹਿਰੋ ਵਿਰੁੱਧ ਅੰਮ੍ਰਿਤਸਰ ਦੇ ਸਾਈਬਰ ਕ੍ਰਾਈਮ ਪੁਲਸ ਸਟੇਸ਼ਨ ਵਿਖੇ ਗੰਭੀਰ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ BNS ਦੀ ਧਾਰਾ 308, 79, 351(3), 324(4), 67 ਦੇ ਤਹਿਤ  ਮਾਮਲਾ ਦਰਜ ਕੀਤਾ ਹੈ।

By Gurpreet Singh

Leave a Reply

Your email address will not be published. Required fields are marked *