ਯੂਕ੍ਰੇਨ ਦਾ ਰੂਸ ‘ਤੇ ਵੱਡਾ ਹਮਲਾ ! ਪ੍ਰਮਾਣੂ ਪਾਵਰ ਪਲਾਂਟ ਨੂੰ ਬਣਾਇਆ ਨਿਸ਼ਾਨਾ, ਰੇਡੀਏਸ਼ਨ ਲੀਕੇਜ…

ਯੂਕ੍ਰੇਨ ਨੇ ਐਤਵਾਰ ਨੂੰ ਰੂਸ ’ਤੇ ਇਕ ਵੱਡਾ ਡਰੋਨ ਹਮਲਾ ਕੀਤਾ। ਇਹ ਹਮਲਾ ਰੂਸ ਦੇ ਕੁਰਸਕ ਵਿਚ ਸਥਿਤ ਸਭ ਤੋਂ ਵੱਡੇ ਪ੍ਰਮਾਣੂ ਪਾਵਰ ਪਲਾਂਟਾਂ ਵਿਚੋਂ ਇਕ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ।

ਯੂਕ੍ਰੇਨ ਦੇ ਡਰੋਨ ਹਮਲੇ ਕਾਰਨ ਕੁਰਸਕ ਪ੍ਰਮਾਣੂ ਪਾਵਰ ਪਲਾਂਟ ਵਿਚ ਅੱਗ ਲੱਗ ਗਈ, ਜਿਸ ਕਾਰਨ ਇਕ ਟ੍ਰਾਂਸਫਾਰਮਰ ਨੂੰ ਨੁਕਸਾਨ ਪਹੁੰਚਿਆ ਅਤੇ ਪਲਾਂਟ ਦੀ ਇਕ ਯੂਨਿਟ ਦੀ ਸੰਚਾਲਨ ਸਮਰੱਥਾ ਘਟ ਗਈ। ਪ੍ਰਮਾਣੂ ਪਲਾਂਟ ਦੀ ਪ੍ਰੈੱਸ ਸੇਵਾ ਨੇ ਐਤਵਾਰ ਸਵੇਰੇ ਇਹ ਜਾਣਕਾਰੀ ਦਿੱਤੀ। ਯੂਕ੍ਰੇਨ ਦੇ ਹਮਲੇ ਤੋਂ ਬਾਅਦ ਰੂਸ ਦੇ ਜਵਾਬੀ ਹਮਲੇ ਦਾ ਡਰ ਹੈ।

ਪਲਾਂਟ ਦੇ ਅਕਾਊਂਟ ਤੋਂ ਕੀਤੀ ਗਈ ਇਕ ਪੋਸਟ ਵਿਚ ਕਿਹਾ ਗਿਆ ਹੈ ਕਿ ਜਿਵੇਂ ਹੀ ਡਰੋਨ ਡਿੱਗਿਆ, ਉਸ ਵਿਚ ਧਮਾਕਾ ਹੋਇਆ ਅਤੇ ਅੱਗ ਲੱਗ ਗਈ। ਧਮਾਕੇ ਕਾਰਨ ਰੇਡੀਏਸ਼ਨ ਲੀਕੇਜ ਦੀ ਖ਼ਬਰ ਵੀ ਸਾਹਮਣੇ ਆਈ ਸੀ, ਹਾਲਾਂਕਿ ਰੇਡੀਏਸ਼ਨ ਦਾ ਪੱਧਰ ਆਮ ਸੀ ਅਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ। 

ਰੂਸੀ ਅਧਿਕਾਰੀਆਂ ਨੇ ਕਿਹਾ ਕਿ ਯੂਕ੍ਰੇਨ ਦੇ ਹਮਲੇ ਤੋਂ ਬਾਅਦ ਪੱਛਮੀ ਕੁਰਸਕ ਵਿਚ ਪ੍ਰਮਾਣੂ ਪਾਵਰ ਪਲਾਂਟ ’ਚ ਲੱਗੀ ਅੱਗ ਬੁਝਾ ਦਿੱਤੀ ਗਈ ਹੈ। ਇਹ ਹਮਲਾ ਅਜਿਹੇ ਸਮੇਂ ਹੋਇਆ ਹੈ ਜਦੋਂ ਯੂਕ੍ਰੇਨ ਆਪਣਾ ਆਜ਼ਾਦੀ ਦਿਵਸ (24 ਅਗਸਤ) ਮਨਾ ਰਿਹਾ ਹੈ। ਯੂਕ੍ਰੇਨ 1991 ਵਿਚ ਸੋਵੀਅਤ ਯੂਨੀਅਨ ਤੋਂ ਵੱਖ ਹੋਇਆ ਸੀ।

By Rajeev Sharma

Leave a Reply

Your email address will not be published. Required fields are marked *