ਕਾਰ ਤੇ ਟਿੱਪਰ ਵਿਚਾਲੇ ਜ਼ਬਰਦਸਤ ਟੱਕਰ!

ਸੁਨਾਮ ਉਧਮ ਸਿੰਘ ਵਾਲਾ – ਸਥਾਨਕ ਜਾਖਲ ਰੋਡ ‘ਤੇ‌ ਇਕ ਕਾਰ ਅਤੇ ਟਿੱਪਰ ਦਾ ਐਕਸੀਡੈਂਟ ਹੋ ਗਿਆ ਜਿਸ ਵਿਚ ਕਾਰ ਸਵਾਰ ਲੋਕਾਂ ਨੂੰ ਬੜੀ ਮੁਸ਼ਕਿਲ ਦੇ ਨਾਲ ਕਾਰ ਵਿਚੋਂ ਕੱਢਿਆ ਗਿਆ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਪ੍ਰਤੀਕ ਜਿੰਦਲ ਨੇ ਦੱਸਿਆ ਕਿ ਸੁਨਾਮ ਜਾਖਲ ਰੋਡ ਤੇ ਹੰਝਰਾ ਮਾਰਗ ਕੋਲ ਇੱਕ ਕਾਰ ਅਤੇ ਟਿੱਪਰ ਦਾ ਐਕਸੀਡੈਂਟ ਹੋਇਆ। ਕਾਰ ਵਿਚ ਵਿਅਕਤੀ ਸਵਾਰ ਸੀ, ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਲੋਕਾਂ ਦੀ ਮਦਦ ਨਾਲ ਉੱਥੇ ਜ਼ਖ਼ਮੀਆਂ ਨੂੰ ਬਾਹਰ ਕੱਢਿਆ ਗਿਆ। ਜ਼ਖ਼ਮੀਆਂ ਨੂੰ ਇਲਾਜ ਲਈ ਭੇਜ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।

By Gurpreet Singh

Leave a Reply

Your email address will not be published. Required fields are marked *